ਕੋਹਲੀ ਤੋੜੇਗਾ 'ਕ੍ਰਿਕਟ ਦੇ ਭਗਵਾਨ' ਦਾ ਰਿਕਾਰਡ, ਲਗਾਵੇਗਾ 120 ਸੈਂਕੜੇ : ਸ਼ੋਇਬ ਅਖਤਰ

11/22/2017 11:33:09 PM

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਕਪਤਾਨ ਵਿਰੋਟ ਕੋਹਲੀ ਦੀ ਮੌਜੂਦਾ ਪਰਫਾਰਮ 'ਚ ਕਾਫੀ ਪ੍ਰਭਾਵਿਤ ਹੋਏ। ਉਸ ਦਾ ਮੰਨਣਾ ਹੈ ਕਿ ਕੌਮਾਂਤਰੀ ਕ੍ਰਿਕਟ 'ਚ 'ਕ੍ਰਿਕਟ ਦੇ ਭਗਵਾਨ' ਸਚਿਨ ਤੇਂਦੁਲਕਰ ਦੇ 100 ਸੈਂਕੜਿਆਂ ਦਾ ਰਿਕਾਰਡ ਤੋੜ ਸਕਦਾ ਹੈ। ਅਖਤਰ ਨੇ ਕਿਹਾ ਕਿ ਕੋਹਲੀ ਆਧੁਨਿਕ ਯੁੱਗ ਦਾ ਮਹਾਨ ਬੱਲੇਬਾਜ਼ ਹੈ ਜਦੋਂ ਕਿ ਸਚਿਨ ਨਾਲ ਤੁਲਨਾ ਕਰਨਾ ਠੀਕ ਨਹੀਂ ਪਰ ਉਸ 'ਚ ਇਨ੍ਹੀ ਸਮਰੱਥਾ ਹੈ ਕਿ ਉਹ 120 ਕੌਮਾਂਤਰੀ ਸੈਂਕੜੇ ਤੱਕ ਲਗਾ ਸਕਦਾ ਹੈ। ਅਖਤਰ ਨੇ ਇਹ ਬਿਆਨ ਇਕ ਕਾਨਫਰੰਸ ਦੌਰਾਨ ਦਿੱਤਾ।
ਕੋਹਲੀ ਅੱਜ ਦੇ ਯੁੱਗ 'ਚ ਹੈ ਮਹਾਨ ਖਿਡਾਰੀ
ਅਖਤਰ ਨੇ ਕਿਹਾ ਕਿ ਸਚਿਨ ਸਦਾ ਬਹਾਰ ਮਹਾਨ ਖਿਡਾਰੀ ਹੈ ਅਤੇ ਅੱਜ ਦੇ ਯੁੱਗ 'ਚ ਕੋਹਲੀ ਮਹਾਨ ਖਿਡਾਰੀ ਹੈ। ਜਦੋਂ ਤੱਕ ਟੀਚੇ ਦਾ ਪਿੱਛਾ ਕਰਨ ਦੀ ਹੈ ਤਾਂ ਉਸ ਤੋਂ ਬਿਹਤਰੀਨ ਕੋਈ ਨਹੀਂ ਹੈ। ਉਸ 'ਤੇ ਕੋਈ ਦਬਾਅ ਨਹੀਂ ਹੈ, ਉਸ ਨੂੰ ਆਪਣੇ ਖੇਡ ਦਾ ਅਨੰਦ ਚੁੱਕਣਾ ਚਾਹੀਦਾ ਹੈ। ਜੇਕਰ ਇਨ੍ਹੇ ਲੰਬੇ ਸਮੇਂ ਤੱਕ ਉਹ ਖੇਡਦਾ ਹੈ ਤਾਂ ਉਸ ਇਸ ਤਰ੍ਹਾਂ ਦੌੜਾਂ ਬਣਾਉਣਾ ਹੈ ਤਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਹੀ 100 ਤੋਂ ਜ਼ਿਆਦਾ ਕੌਮਾਂਤਰੀ ਸੈਂਕੜੇ ਲਗਾਉਣ ਦਾ ਕਾਰਨਾਮਾ ਕਰ ਸਕਦਾ ਹੈ।
ਜਾਣਕਾਰੀ ਮੁਤਾਬਕ ਕੋਹਲੀ ਨੇ ਕੋਲਕਾਤਾ ਦੇ ਈਡਨ ਗਾਰਡਨ 'ਚ ਸ਼੍ਰੀਲੰਕਾ ਦੇ ਖਿਲਾਫ ਹੋਏ ਪਹਿਲੇ ਟੈਸਟ ਦੀ ਦੂਜੀ ਪਾਰੀ 'ਚ ਆਪਣੇ ਕਰੀਅਰ ਦਾ 18ਵਾਂ ਟੈਸਟ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਸ ਨੇ ਕੌਮਾਂਤਰੀ ਕ੍ਰਿਕਟ 'ਚ 50 ਸੈਂਕੜਿਆਂ ਦਾ ਕੀਰਤੀਮਾਨ ਹਾਸਲ ਕੀਤਾ। ਇਹ ਕਾਰਨਾਮਾ ਕਰਨ ਵਾਲਾ ਕੋਹਲੀ ਦੁਨੀਆ ਦਾ 8ਵਾਂ ਅਤੇ ਭਾਰਤੀ ਟੀਮ ਦਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਦੀ ਇਸ ਉਪਲੱਬਧੀ ਤੋਂ ਬਾਅਦ ਕ੍ਰਿਕਟ ਜਗਤ 'ਚ ਉਸ ਦੀ ਤਾਰੀਫ ਹੋ ਰਹੀ ਹੈ। ਉਸ ਦੀ ਫਿਟਨੇਸ 'ਤੇ ਵੀ ਕੋਈ ਸੰਦੇਹ ਨਹੀਂ, ਜਿਸ ਲਿਹਾਜ ਨਾਲ ਉਹ ਖੇਡਦਾ ਹੈ ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਕੋਹਲੀ ਲਈ ਕੋਈ ਵੀ ਕੀਤਰੀਮਾਨ ਹਾਸਲ ਕਰਨਾ ਮੁਸ਼ਕਲ ਨਹੀਂ ਹੈ।


Related News