ਕੋਹਲੀ ਨੇ ਕੀਤਾ ਇਸ਼ਾਰਾ, ਤੀਜੇ ਵਨ ਡੇ ''ਚ ਡੇਬਿਊੂ ਕਰ ਸਕਦਾ ਹੈ ਇਹ ਬੱਲੇਬਾਜ਼

06/27/2017 12:38:08 AM

ਪੋਰਟ ਆਫ ਸਪੇਨ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ਼ਾਰੇ-ਇਸ਼ਾਰੇ 'ਤ ਜ਼ਾਹਿਰ ਕੀਤਾ ਕਿ ਵੈਸਟਇੰਡੀਜ਼ ਦੇ ਖਿਲਾਫ ਤੀਜੇ ਵਨ ਡੇ 'ਚ ਰਿਸ਼ਭ ਪੰਤ ਨੂੰ ਮੌਕਾ ਮਿਲ ਸਕਦਾ ਹੈ। 19 ਸਾਲ ਦੇ ਰਿਸ਼ਭ ਪੰਤ ਨੇ ਹੁਣ ਤੱਕ ਭਾਰਤ ਵਲੋਂ ਇਕ ਵੀ ਵਨ ਡੇ ਮੈਚ ਨਹੀਂ ਖੇਡਿਆ। ਉਸ ਨੂੰ ਇੰਗਲੈਂਡ ਖਿਲਾਫ ਫਰਵਰੀ 'ਚ ਹੋਏ ਟੀ-20 ਮੈਚ 'ਚ ਇੰਟਰਨੈਸ਼ਨਲ ਕ੍ਰਿਕਟ 'ਚ ਡੇਬਿਊੂ ਦਾ ਮੌਕਾ ਮਿਲ ਸਕਦਾ ਸੀ ਜਿਸ 'ਚ ਉਸ ਨੇ ਨਾਬਾਦ ਰਹਿੰਦੇ ਹੋਏ 5 ਦੌੜਾਂ ਬਣਾਈਆਂ ਸੀ।
ਭਾਰਤ ਅਤੇ ਵੈਸਟਇੰਡੀਜ਼ ਦੇ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ 30 ਜੂਨ ਨੂੰ ਖੇਡਿਆ ਜਾਣਾ ਹੈ। ਕੋਹਲੀ ਨੇ ਕਿਹਾ ਕਿ ਅਸੀਂ ਬੈਠ ਕੇ ਟੀਮ 'ਚ ਸੰਭਾਵਿਤ ਬਦਲਾਅ ਦੇ ਬਾਰੇ 'ਚ ਫੈਸਲਾ ਕਰਾਂਗੇ। ਕਪਤਾਨ ਕੋਹਲੀ ਨੇ ਤੀਜੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਅਜਿੰਕਯ ਰਹਾਨੇ ਦਾ ਨਾਂ ਲਿਆ। ਰਹਾਨੇ ਨੇ ਦੂਜੇ ਵਨ ਡੇ ਮੈਚ 'ਚ ਸਲਾਮੀ ਬੱਲਬਾਜ਼ ਦੇ ਤੌਰ 'ਤੇ ਭਾਰਤ ਲਈ ਸ਼ਾਨਦਾਰ ਪਾਰੀ ਖੇਡੀ।
ਕੋਹਲੀ ਨੇ ਕਿਹਾ ਕਿ ਰਹਾਨੇ ਕੋਲ ਸਿਖਰ ਸਥਾਨ 'ਤੇ ਬੱਲੇਬਾਜ਼ੀ ਕਰਨ ਦੀ ਸਮਰੱਥਾ ਹੈ ਪਰ ਜਦੋਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਟੀਮ ਲਈ ਵਨ ਡੇ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ ਤਾਂ ਇਹ ਸਾਡੇ ਲਈ ਹੋਰ ਵੀ ਬਿਹਤਰੀਨ ਗੱਲ ਹੋ ਜਾਂਦੀ ਹੈ। ਇਸ 'ਚ ਰਹਾਨੇ ਸਾਡੇ ਲਈ ਤੀਜੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਇਕ ਬਿਹਤਰੀਨ ਖਿਡਾਰੀ ਦੇ ਰੂਪ 'ਚ ਹਮੇਸ਼ਾ ਹੀ ਮੌਜੂਦ ਰਹਿੰਦਾ ਹੈ। 


Related News