ਬੱਚੇ ਸਨ ਕੋਹਲੀ ਜਦੋਂ ਨੇਹਰਾ ਟੀਮ ਦੇ ਸਟਾਰ ਸਨ, ਹੁਣ ਉਸ ਦੀ ਕਪਤਾਨੀ ''ਚ ਲੈ ਰਹੇ ਸੰਨਿਆਸ

10/12/2017 1:10:33 PM

ਨਵੀਂ ਦਿੱਲੀ (ਬਿਊਰੋ)— 14 ਸਾਲ ਪਹਿਲਾਂ ਸਾਲ 2003 ਵਿਚ ਅੰਡਰ-16 ਦੇ ਇਕ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਆਸ਼ੀਸ਼ ਨੇਹਰਾ ਨੇ ਵਿਰਾਟ ਕੋਹਲੀ ਨੂੰ ਸਨਮਾਨਤ ਕੀਤਾ ਸੀ। ਉਸ ਸਮੇਂ ਵਿਰਾਟ ਕੋਹਲੀ 15 ਸਾਲ ਦੇ ਬੱਚੇ ਸਨ ਅਤੇ ਨੇਹਰਾ ਭਾਰਤੀ ਟੀਮ ਦੇ ਯੁਵਾ ਸਟਾਰ ਗੇਂਦਬਾਜ਼ ਸਨ। ਉਹੀ ਆਸ਼ੀਸ਼ ਨੇਹਰਾ ਆਪਣੇ ਤੋਂ 10 ਸਾਲ ਛੋਟੇ ਕੋਹਲੀ ਦੀ ਕਪਤਾਨੀ ਵਿਚ 1 ਨਵੰਬਰ ਨੂੰ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਣਗੇ।
बच्चे थे कोहली जब शुरू किया क्रिकेट, उनकी कप्तानी में ही संन्यास
1999 ਵਿਚ ਆਪਣਾ ਕੌਮਾਂਤਰੀ ਕ੍ਰਿਕਟ ਕਰੀਅਰ ਸ਼ੁਰੂ ਕਰਨ ਵਾਲੇ ਆਸ਼ੀਸ਼ ਨੇਹਰਾ ਨੇ ਆਪਣਾ ਪਹਿਲਾ ਮੈਚ ਮੁਹੰਮਦ ਅਜਹਰੁਦੀਨ ਦੀ ਕਪਤਾਨੀ ਵਿਚ ਖੇਡਿਆ। ਆਸ਼ੀਸ਼ ਨੇਹਰਾ ਮੁਹੰਮਦ ਅਜਹਰੁਦੀਨ ਤੋਂ ਲੈ ਕੇ ਭਾਰਤੀ ਟੀਮ ਦੇ ਵਰਤਮਾਨ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਖੇਡ ਚੁੱਕੇ ਹਨ। ਇਨ੍ਹਾਂ ਦੇ ਇਲਾਵਾ ਨੇਹਰਾ ਨੇ ਧੋਨੀ, ਦ੍ਰਵਿੜ, ਗੰਭੀਰ, ਗਾਂਗੁਲੀ ਅਤੇ ਸਹਿਵਾਗ ਦੀ ਕਪਤਾਨੀ ਵਿਚ ਵੀ ਭਾਰਤੀ ਟੀਮ ਵਲੋਂ ਖੇਡ ਚੁੱਕੇ ਹਨ . 
बच्चे थे कोहली जब शुरू किया क्रिकेट, उनकी कप्तानी में ही संन्यास
ਇਸ ਗੱਲ ਉੱਤੇ ਭਾਰਤੀ ਟੀਮ ਦੇ ਸਾਬਕਾ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਨੇ ਨੇਹਰਾ ਦੇ 38ਵੇਂ ਜਨਮ ਦਿਨ ਉੱਤੇ ਉਨ੍ਹਾਂ ਨੂੰ ਕ੍ਰਿਕਟ ਦਾ ਭੀਸ਼ਮ ਪਿਤਾਮਹ ਵੀ ਕਿਹਾ ਸੀ। ਦੱਸ ਦਈਏ ਕਿ ਆਸ਼ੀਸ਼ ਨੇਹਰਾ ਭਾਰਤੀ ਟੀਮ ਵਿਚ ਇਸ ਸਮੇਂ ਸਭ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਹਨ ਅਤੇ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਉਹ 10 ਸਾਲ ਵੱਡੇ ਹਨ।
बच्चे थे कोहली जब शुरू किया क्रिकेट, उनकी कप्तानी में ही संन्यास
ਨੇਹਰਾ ਨੇ 17 ਟੈਸਟ, 120 ਵਨਡੇ ਅਤੇ 26 ਟੀ20 ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿਚ 44, ਵਨਡੇ ਵਿਚ 157 ਅਤੇ ਟੀ-20 ਵਿਚ 34 ਵਿਕਟਾਂ ਝਟਕਾਈਆਂ ਹਨ।
बच्चे थे कोहली जब शुरू किया क्रिकेट, उनकी कप्तानी में ही संन्यास
ਨੇਹਰਾ ਨੂੰ 2003 ਵਿਸ਼ਵ ਕੱਪ ਵਿਚ ਇੰਗਲੈਂਡ ਖਿਲਾਫ ਮੈਚ ਵਿਚ 23 ਦੌੜਾਂ ਦੇ ਕੇ ਛੇ ਵਿਕਟਾਂ ਝਟਕਾਈਆਂ ਹਨ। ਉਹ ਬੀਮਾਰ ਹੋਣ ਦੇ ਬਾਵਜੂਦ ਇਸ ਮੈਚ ਵਿਚ ਖੇਡੇ ਸਨ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
बच्चे थे कोहली जब शुरू किया क्रिकेट, उनकी कप्तानी में ही संन्यास
ਜ਼ਖਮੀ ਹੋਣ ਕਾਰਨ ਨੇਹਰਾ ਟੀਮ ਤੋਂ ਅੰਦਰ ਬਾਹਰ ਹੁੰਦੇ ਰਹੇ। ਉਨ੍ਹਾਂ ਦਾ ਟੈਸਟ ਕਰੀਅਰ 2004 ਵਿਚ ਹੀ ਪਾਕਿਸਤਾਨ ਖਿਲਾਫ ਥਮ ਗਿਆ ਸੀ। ਉਸਦੇ ਬਾਅਦ ਵਨਡੇ ਟੀਮ ਵਿਚ ਉਨ੍ਹਾਂ ਨੇ ਵਾਪਸੀ ਕੀਤੀ, ਪਰ ਪਾਕਿਸਤਾਨ ਖਿਲਾਫ 2011 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਦੇ ਬਾਅਦ ਉਨ੍ਹਾਂ ਨੇ ਇਕ ਵੀ ਵਨਡੇ ਨਹੀਂ ਖੇਡਿਆ।
बच्चे थे कोहली जब शुरू किया क्रिकेट, उनकी कप्तानी में ही संन्यास
ਆਸਟਰੇਲੀਆ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਗਏ 38 ਸਾਲ ਦੇ ਆਸ਼ੀਸ਼ ਨੇਹਰਾ ਦੀ ਚੋਣ ਉੱਤੇ ਕ੍ਰਿਕਟ ਜਾਣਕਾਰਾਂ ਨੇ ਸਵਾਲ ਚੁੱਕੇ ਸਨ, ਜਿਸਦੇ ਬਾਅਦ ਨੇਹਰਾ ਨੇ ਕਿਹਾ ਸੀ ਕਿ 'ਮੈਂ ਹੁਣ ਫਿੱਟ ਹਾਂ ਅਤੇ ਭਾਰਤ ਲਈ 2 ਸਾਲ ਹੋਰ ਕ੍ਰਿਕਟ ਖੇਡ ਸਕਦਾ ਹਾਂ।
बच्चे थे कोहली जब शुरू किया क्रिकेट, उनकी कप्तानी में ही संन्यास
ਪਰ ਮੌਜੂਦਾ ਟੀ-20 ਸੀਰੀਜ਼ ਵਿਚ ਨੇਹਰਾ ਨੂੰ ਇਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ ਜਿਸਦੇ ਬਾਅਦ ਉਨ੍ਹਾਂ ਨੇ ਟੀਮ ਮੈਨੇਜਮੈਂਟ ਨੂੰ ਕਹਿ ਦਿੱਤਾ ਹੈ ਕਿ ਇਹ ਉਚਿਤ ਹੋਵੇਗਾ ਕਿ ਵਧੀਆ ਪ੍ਰਦਰਸ਼ਨ ਕਰ ਰਹੇ ਜੂਨੀਅਰ ਖਿਡਾਰੀਆਂ ਨੂੰ ਮੌਕਾ ਮਿਲੇ।

Related News