ਕ੍ਰਿਗੀਓਸ ਤੇ ਦਿਮਿਤ੍ਰੋਵ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

08/21/2017 4:22:23 AM

ਸਿਨਸਿਨਾਟੀ— ਚੋਟੀ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੂੰ ਕੁਆਰਟਰ ਫਾਈਨਲ ਵਿਚ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਉਣ ਵਾਲੇ ਆਸਟ੍ਰੇਲੀਆ ਦੇ ਸਾਟਰ ਖਿਡਾਰੀ ਨਿਕ ਕ੍ਰਿਗੀਓਸ ਤੇ ਸੱਤਵੀਂ ਸੀਡ ਬੁਰਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ । 22 ਸਾਲਾ ਕ੍ਰਿਗੀਓਸ ਦਾ ਮਨੋਬਲ ਨਡਾਲ ਨੂੰ ਹਰਾ ਕੇ ਇਸ ਸਮੇਂ ਸੱਤਵੇਂ ਆਸਮਾਨ 'ਤੇ ਹੈ ਤੇ ਉਸ ਨੇ ਸੈਮੀਫਾਈਨਲ ਵਿਚ ਸਪੇਨ ਦੇ ਡੇਵਿਡ ਫੇਰਰ ਨੂੰ 7-6, 7-6 ਨਾਲ ਹਰਾਇਆ, ਜਦਕਿ ਦੂਜੇ ਸੈਮੀਫਾਈਨਲ ਵਿਚ ਦਿਮਿਤ੍ਰੋਵ ਨੇ ਅਮਰੀਕਾ ਦੇ ਜਾਨ ਇਸਨਰ ਨੂੰ 7-6, 7-6 ਨਾਲ ਹਰਾਇਆ।
ਫਾਈਨਲ 'ਚ ਮੁਗੁਰੂਜਾ ਤੇ ਹਾਲੇਪ ਆਹਮੋ-ਸਾਹਮਣੇ 
ਵਿੰਬਲਡਨ ਚੈਂਪੀਅਨ ਗਰਬਾਈਨ ਮੁਗੁਰੂਜਾ ਤੇ ਦੂਜੀ ਸੀਡ ਸਿਮੋਨਾ ਹਾਲੇਪ ਨੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤਦੇ ਹੋਏ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ।  ਚੌਥੀ ਸੀਡ ਸਪੇਨ ਦੀ ਗਰਬਾਈਨ ਨੇ ਸੈਮੀਫਾਈਨਲ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰੀ ਕੈਰੋਲੀਨਾ ਪਿਲਸਕੋਵਾ ਨੂੰ 6-3, 6-2 ਨਾਲ, ਜਦਕਿ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਂਫਸਨ ਨੂੰ 6-2, 6-1 ਨਾਲ ਹਰਾਇਆ।


Related News