ਕੂੰਮਕਲਾਂ ਦਾ ਕਬੱਡੀ ਕੱਪ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਸਮਾਪਤ

11/10/2017 2:40:57 AM

ਕੁਹਾੜਾ (ਸੰਦੀਪ)— ਪਿੰਡ ਕੂੰਮਕਲਾਂ ਵਿਖੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਧਾਲੀਵਾਲ, ਮਿੱਠੂ ਮਾਂਗਟ, ਜੋਤੀ ਪੰਧੇਰ ਅਤੇ ਸਾਰੇ ਕਮੇਟੀ ਮੈਂਬਰਾਂ ਦੀ ਅਥਾਂਹ ਮਿਹਨਤ ਸਦਕਾ, ਨਗਰ ਨਿਵਾਸੀਆਂ ਅਤੇ ਐੱਨ. ਆਰ. ਆਈ. ਦੇ ਸਹਿਯੋਗ ਨਾਲ 2 ਰੋਜ਼ਾ ਸ਼ਾਨਦਾਰ ਕਬੱਡੀ ਕੱਪ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ।
ਕਬੱਡੀ 70 ਕਿੱਲੋ ਨੱਤ ਬੁਰਜ ਅਤੇ ਮਹਿਲ ਕਲਾਂ, ਵਾਲੀਬਾਲ ਸ਼ੂਟਿੰਗ 'ਚ ਪੰਡਾਰੀ ਤੇ ਫਿਰੋਜ਼ ਸ਼ਾਹ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਓਪਨ 'ਚ ਬਡਰਾ ਨੇ ਪਹਿਲਾ ਅਤੇ ਲਾਟੋ ਜੋਗਾ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ, 51 ਹਜ਼ਾਰ, 15 ਹਜ਼ਾਰ, 11-11 ਹਜ਼ਾਰ ਦੇ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ, ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਸਲਾਹਕਾਰ ਮੁੱਖ ਮੰਤਰੀ, ਜਗਜੀਵਨ ਸਿੰਘ ਖੀਰਨੀਆ, ਮਨਪ੍ਰੀਤ ਇਯਾਲੀ, ਸਿਮਰਨਜੀਤ ਢਿੱਲੋਂ ਤੇ ਰਛਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ। 
ਇਸ ਦੌਰਾਨ ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਆਰ. ਨੈਤ, ਜਗਬੀਰ ਜਵੰਦਾ ਵੱਲੋਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਮਿੰਟੂ ਮਾਲਵਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਸਰਬਜੀਤ ਗਰੇਵਾਲ ਪ੍ਰਭਜੋਤ ਧਾਲੀਵਾਲ ਤੇ ਕਮੇਟੀ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਅਗਲੇ ਸਾਲ ਇਸ ਮੇਲੇ 'ਚ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਬਾਦਲ ਨੂੰ ਲੈ ਕੇ ਆਉਣਗੇ। ਇਸ ਮੌਕੇ ਲਾਲੀ ਕੈਨੇਡਾ, ਰਵਿੰਦਰ ਸਿੰਘ ਲੱਖੀ, ਕੁਲਜੀਤ ਸਿੰਘ ਸਿੱਧੂ, ਸਨੀ ਕਟਾਣੀ, ਨੋਨੀ ਗਰੇਵਾਲ, ਬਿੱਲਾ ਕੰਗ ਆਦਿ ਹਾਜ਼ਰ ਸਨ।


Related News