ਜੁਵੈਂਟਸ ਦੇ ਫੁੱਟਬਾਲ ਪ੍ਰਸ਼ੰਸਕ ਦੀ ਮੌਤ

06/17/2017 1:19:55 AM

ਟੂਰਿਨ (ਇਟਲੀ)—ਦੋ ਹਫਤੇ ਪਹਿਲਾਂ ਹੋਈ ਚੈਂਪੀਅਨਸ ਲੀਗ ਫਾਈਨਲ ਦਾ ਮੈਚ ਟੂਰਿਨ ਵਿਚ ਮੁੱਖ ਸੈਂਟਰਲ ਸਕਵੇਅਰ 'ਤੇ ਲੱਗੀ ਵੱਡੀ ਸਕ੍ਰੀਨ 'ਤੇ ਦੇਖ ਰਹੇ ਜੁਵੈਂਟਸ ਪ੍ਰਸ਼ੰਸਕਾਂ ਵਿਚਾਲੇ ਗਲਤਫਹਿਮੀ ਕਾਰਨ ਮਚੀ ਭਗਦੜ 'ਚ ਜ਼ਖ਼ਮੀ ਹੋਏ ਫੁੱਟਬਾਲ ਪ੍ਰੇਮੀਆਂ ਵਿਚੋਂ ਇਕ ਨੇ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਟਲੀ ਦੇ ਟੂਰਿਨ 'ਚ ਜੁਵੈਂਟਸ ਅਤੇ ਰੀਅਲ ਮੈਡ੍ਰਿਡ ਵਿਚਕਾਰ ਇਸ ਚੈਂਪੀਅਨਸ ਲੀਗ ਫਾਈਨਲ ਮੁਕਾਬਲੇ ਨੂੰ ਵੱਡੀ ਸਕ੍ਰੀਨ 'ਤੇ ਦਿਖਾਉਣ ਦਾ ਇੰਤਜ਼ਾਮ ਕੀਤਾ ਗਿਆ ਸੀ, ਉਥੇ ਵੱਡੀ ਗਿਣਤੀ ਵਿਚ ਜੁਵੈਂਟਸ ਪ੍ਰਸ਼ੰਸਕ ਆਪਣੇ ਕਲੱਬ ਦੇ ਸਮਰਥਨ ਲਈ ਪਹੁੰਚੇ ਸਨ। ਇਸ ਦੌਰਾਨ ਪਟਾਕਿਆਂ ਦੀ ਆਵਾਜ਼ ਨੂੰ ਗਲਤੀ ਨਾਲ ਬੰਬ ਧਮਾਕਾ ਸਮਝਣ 'ਤੇ ਭਗਦੜ ਮਚ ਗਈ, ਜਿਸ 'ਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ ਸਨ। 


Related News