ਖੇਡ ਮਿਊਜ਼ੀਅਮ ''ਚ ਜੂਲਨ ਦੀ ਜਰਸੀ

08/21/2017 3:05:56 AM

ਕੋਲਕਾਤਾ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਜੂਲਨ ਗੋਸਵਾਮੀ ਦੀ ਜਰਸੀ ਨੂੰ ਇੱਥੇ ਫੈਨਾਰਟੀ ਖੇਡ ਮਿਊਜ਼ੀਅਮ ਵਿਚ ਰੱਖਿਆ ਜਾਵੇਗਾ। ਝੂਲਨ ਨੇ ਇਸ ਜਰਸੀ ਨੂੰ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਵਿਰੁੱਧ ਮੈਚ ਵਿਚ ਪਹਿਨਿਆ ਸੀ, ਜਿਸ ਵਿਚ ਭਾਰਤ ਨੇ 36 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। 
ਇਸ ਮਿਊਜ਼ੀਅਮ ਵਿਚ ਝੂਲਨ ਦੀ ਜਰਸੀ ਦੇ ਇਲਾਵਾ ਧਾਕੜ ਖਿਡਾਰੀਆਂ ਪੇਲੇ, ਓਸੈਨ ਬੋਲਟ, ਰੋਜਰ ਫੈਡਰਰ, ਅਭਿਨਵ ਬਿੰਦਰਾ, ਸਚਿਨ ਤੇਂਦੁਲਕਰ, ਵਿਸ਼ਵਨਾਥਨ ਆਨੰਦ ਤੇ ਪੀ. ਵੀ. ਸਿੰਧੂ ਦੀਆਂ ਜਰਸੀਆਂ ਨੂੰ ਵੀ ਰੱਖਿਆ ਗਿਆ ਹੈ।


Related News