ਜੇਜੇ ਬਣਿਆ ਸਾਲ ਦਾ ਸਰਵਸ੍ਰੇਸ਼ਠ ਫੁੱਟਬਾਲਰ

06/08/2017 11:48:53 PM

ਮੁੰਬਈ— ਭਾਰਤ ਤੇ ਮੋਹਨ ਬਾਗਾਨ ਦਾ ਸਟ੍ਰਾਈਕਰ ਜੇਜੇ ਲਾਲਪੇਖਲੂਆ ਨੂੰ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ 2016 ਲਈ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ। ਲਾਲਪੇਖਲੂਆ ਨੇ ਰਾਸ਼ਟਰੀ ਟੀਮ, ਮੁੱਖ ਕੋਚ ਸਟੀਫਨ ਕੋਂਸਟੇਂਟਾਈਨ ਤੇ ਏ. ਆਈ. ਐੱਫ. ਐੱਫ. ਮੁਖੀ ਪ੍ਰਫੁੱਲ ਪਟੇਲ ਦੀ ਮੌਜੂਦਗੀ ਵਿਚ ਇਹ ਪੁਰਸਕਾਰ ਲਿਆ। ਸਸ਼ਿਮਤਾ ਮਲਿਕ ਨੂੰ ਸਾਲ ਦੀ ਸਰਵਸ੍ਰੇਸ਼ਠ  ਮਹਿਲਾ ਫੁੱਟਬਾਲਰ ਚੁਣਿਆ ਗਿਆ। ਹੁਣ ਤਕ 93 ਮੈਚਾਂ ਵਿਚ 53 ਗੋਲ ਕਰ ਚੁੱਕੇ ਸੁਨੀਲ ਛੇਤਰੀ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਈ ਲੀਗ ਦੇ ਵੱਖ-ਵੱਖ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।


Related News