ਭਾਰਤੀ ਟੀਮ ਦਾ ਕੋਚ ਬਣਨ ਦੀਆਂ ਖਬਰਾਂ ਨੂੰ ਜੈਵਰਧਨੇ ਨੇ ਕੀਤਾ ਖਾਰਜ, ਕੀਤੇ ਇਹ ਟਵੀਟ

06/27/2017 2:31:29 PM

ਨਵੀਂ ਦਿੱਲੀ — ਵਿਰਾਟ ਦੇ ਨਾਲ ਮਤਭੇਦ ਹੋਣ ਦੀ ਵਜ੍ਹਾ ਕਾਰਨ ਅਨਿਲ ਕੁੰਬਲੇ ਨੇ ਭਾਰਤੀ ਟੀਮ ਦੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਫਿਰ ਤੋਂ ਕੋਚ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਕੁੰਬਲੇ ਤੋਂ ਬਾਅਦ ਭਾਰਤੀ ਟੀਮ ਦਾ ਕੋਚ ਕੋਣ ਹੈ, ਇਸ 'ਤੇ ਮੀਡੀਆ 'ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਸਹਿਵਾਗ, ਟਾਮ ਅਤੇ ਲਾਲਚੰਦ ਨੇ ਦਿੱਤੀ ਕੋਚ ਅਹੁਦੇ ਲਈ ਅਰਜ਼ੀ
ਸਹਿਵਾਗ, ਟਾਮ  ਮੂਡੀ ਅਤੇ ਲਾਲਚੰਦ ਰਾਜਪੂਤ ਜਿਹੇ ਨਾਵਾਂ ਨੇ ਭਾਰਤੀ ਟੀਮ ਦੇ ਕੋਚ ਲਈ ਅਰਜ਼ੀ ਦਿੱਤੀ ਹੈ। ਇਸ 'ਚ ਖਬਰ ਸੁਰਖੀਆਂ 'ਚ ਆ ਰਹੀ ਹੈ ਕਿ ਸ਼੍ਰੀ ਲੰਕਾ ਦੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ ਵੀ ਭਾਰਤੀ ਟੀਮ ਦੇ ਕੋਚ ਬਣ ਸਕਦੇ ਹਨ।

ਭਾਰਤੀ ਟੀਮ ਦੇ ਕੋਚ ਬਣਨ ਦੀ ਖਬਰ ਨੂੰ ਕੀਤਾ ਖਾਰਜ
ਇਨ੍ਹਾਂ ਖਬਰਾਂ ਨੂੰ ਖਾਰਜ ਕਰਦੇ ਹੋਏ ਮਹਿਲਾ ਜੈਵਰਧਨੇ ਨੇ ਟਵਿੱਟਰ 'ਤੇ ਸਾਫ ਕਰ ਦਿੱਤਾ ਅਤੇ ਲਿਖਿਆ ਕਿ ਪਿਛਲੇ ਕੁੱਝ ਦਿਨਾਂ 'ਚ ਮੇਰਾ ਨਾਂ ਭਾਰਤੀ ਟੀਮ ਦੇ ਕੋਚ ਅਹੁਦੇ ਨਾਲ ਜੋੜਿਆ ਜਾ ਰਿਹਾ ਹੈ। ਇਸ ਬਾਰੇ 'ਚ ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਮੈਂ ਅਜੇ ਕੋਚ ਦੀ ਜ਼ਿੰਮੇਵਾਰੀ ਨਹੀਂ ਸੰਭਾਲਣਾ ਚਾਹੁੰਦਾ। ਅਜੇ ਮੇਰਾ ਪੂਰਾ ਧਿਆਨ ਮੁੰਬਈ ਇੰਡੀਅਨ ਅਤੇ ਖੁਲਨਾ 'ਤੇ ਲੱਗਾ ਹੋਇਆ ਹੈ। ਦੱਸ ਦਈਏ ਕਿ ਇਕ ਸਾਲ ਦੇ ਕੋਚ ਅਹੁਦੇ ਲਈ ਨਿਯੁਕਤ ਕੀਤੇ ਗਏ ਫੋਰਡ ਨੇ ਕਥਿਤ ਤੌਰ 'ਤੇ ਸੁਮਿਤ ਪਾਲ ਪ੍ਰਬੰਧਨ ਦੇ ਨਾਲ ਮਤਭੇਦ ਤੋਂ ਬਾਅਦ ਅਹੁਦਾ ਛੱਡਣ ਦਾ ਫੈਸਲਾ ਕੀਤਾ।


Related News