ਜਿਵਾਂਸ਼ ਨੂੰ ਆਊਟ ਹੁੰਦਿਆਂ ਦੇਖ ਕਪਤਾਨ ਪਲੇਸਿਸ ਨੇ ਕੱਢਿਆ ਗੁੱਸਾ

01/18/2018 2:21:44 AM

ਨਵੀਂ ਦਿੱਲੀ— ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਦਾ ਮੈਚ ਖੇਡਿਆ ਜਾ ਰਿਹਾ ਸੀ। ਬੱਲੇਬਾਜ਼ੀ ਕਰ ਰਹੇ ਸਨ ਦੱਖਣੀ ਅਫਰੀਕਾ ਦੇ ਬੱਲੇਬਾਜ਼ ਜਿਵਾਂਸ਼ ਪਿੱਲੇ। ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਹੋਅਟੇ ਦੀ ਗੇਂਦ 'ਤੇ ਜਿਵਾਂਸ਼ ਆਊਟ ਹੋ ਗਿਆ। ਗੇਂਦ ਉਸਦੀ ਪੈਡ 'ਤੇ ਲੱਗ ਕੇ ਵਿਕਟਾਂ ਵਲ ਜਾਣ ਲੱਗੀ ਸੀ ਕਿ ਜਿਵਾਂਸ਼ ਨੇ ਬੈਟ ਨਾਲ ਉਸਦੀ ਦਿਸ਼ਾ ਬਦਲੀ ਤੇ ਫਿਰ ਗੇਂਦ ਚਕ ਕੇ ਵਿਕਟਕੀਪਰ ਵਲ ਥ੍ਰੋਅ ਕਰ ਦਿੱਤੀ ਪਰ ਇੱਥੇ ਇਹ ਗੜਬੜੀ ਹੋ ਗਈ ਕਿ ਉਸ ਨੇ ਗੇਂਦ ਨੂੰ ਡੈੱਡ ਹੋਣ ਤੋਂ ਪਹਿਲਾਂ ਹੱਥ ਤੋਂ ਛੱਡ ਦਿੱਤਾ। ਮੈਦਾਨੀ ਅੰਪਾਇਰਾਂ ਨੇ ਇਸ ਫੀਲਡਿੰਗ 'ਚ ਰੁਕਾਵਟ ਪਹੁੰਚਾਣ ਮੰਨ ਕੇ ਜਿਵਾਂਸ਼ ਨੂੰ ਆਊਟ ਕਰ ਦਿੱਤਾ। ਕਾਨੂੰਨ ਇਸ ਮਾਮਲਿਆਂ 'ਚ ਆਪ ਬੈਟ ਜਾਂ ਪੈਰ ਨਾਲ ਗੇਂਦ ਦੀ ਮੂਵਮੈਂਟ ਮੋੜ ਸਕਦੇ ਹਾਂ ਪਰ ਇਸ ਨੂੰ ਕਿਸੇ ਵੀ ਹਲਾਤ 'ਚ ਹੱਥ ਨਾਲ ਟਚ ਨਹੀਂ ਕੀਤਾ ਜਾ ਸਕਦਾ।
ਦੱਖਣੀ ਅਫਰੀਕਾ ਸੀਨੀਅਰ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਜਿਵਾਂਸ਼ ਨੂੰ ਇਸ ਤਰੀਕੇ ਨਾਲ ਆਊਟ ਦਿੱਤੇ ਜਾਣ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪਾਏ ਸਟੇਟਸ 'ਚ ਕਿਹਾ ਕਿ ਇਹ ਤਾਂ ਮਜ਼ਾਕ ਹੈ। ਕ੍ਰਿਕਟ ਦੇ ਲਈ ਵਧੀਆਂ ਨਹੀਂ ਹੈ। ਮੈਂ ਇਸ ਤਰ੍ਹਾਂ ਕਰੀਬ 100 ਵਾਰ ਕੀਤਾ ਹੋਵੇਗਾ।

 


Related News