WWE ਦੇ ਸੁਪਰਸਟਾਰ ਜਿੰਦਰ ਮਾਹਲ ਤੋਂ ਪੁੱਛਿਆ- ਧੋਨੀ ਤੇ ਕੋਹਲੀ ''ਚੋਂ ਕੋਣ ਪਸੰਦ? ਮਿਲਿਆ ਇਹ ਜਵਾਬ

12/09/2017 5:06:30 PM

ਨਵੀਂ ਦਿੱਲੀ (ਬਿਊਰੋ)— ਡਬਲਿਊ.ਡਬਲਿਊ.ਈ. ਦੇ ਸੁਪਰਸਟਾਰ ਜਿੰਦਰ ਮਾਹਲ ਭਾਰਤ ਵਿਚ ਆਪਣਾ ਡੈਬਿਊ ਕਰਨ ਲਈ ਬੇਕਰਾਰ ਹਨ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਉਨ੍ਹਾਂ ਦੀ ਫਾਈਟ ਟ੍ਰਿਪਲ ਐੱਚ ਨਾਲ ਹੋਵੇਗੀ। ਭਾਰਤ ਆਉਣ ਦੇ ਬਾਅਦ ਮਹਾਰਾਜਾ ਜਿੰਦਰ ਮਾਹਲ ਕਾਫ਼ੀ ਪਰੇਸ਼ਨ ਹਨ। ਉਨ੍ਹਾਂ ਨੇ ਕਈ ਇੰਟਰਵਿਊ ਦਿੱਤੇ ਅਤੇ ਫੈਂਸ ਨਾਲ ਮੁਲਾਕਾਤ ਵੀ ਕੀਤੀ। ਇਹੀ ਨਹੀਂ, ਉਨ੍ਹਾਂ ਨੇ ਕ੍ਰਿਕਟ ਵਿਚ ਵੀ ਆਪਣਾ ਹੱਥ ਅਜ਼ਮਾਇਆ।

ਕੋਹਲੀ-ਧੋਨੀ 'ਚੋਂ ਕਿਸ ਨੂੰ ਚੁਣੋਗੇ?
ਹਾਲ ਹੀ ਵਿਚ ਮਾਹਲ ਨੇ ਇਕ ਇੰਟਰਵਿਊ ਵਿਚ ਭਾਰਤੀ ਟੀਮ ਦੇ ਆਪਣੇ ਫੇਵਰੇਟ ਕ੍ਰਿਕਟਰ ਦਾ ਖੁਲਾਸਾ ਕੀਤਾ। ਮਾਹਲ ਤੋਂ ਪੁੱਛਿਆ ਗਿਆ ਕਿ ਐਮ.ਐਸ. ਧੋਨੀ ਅਤੇ ਵਿਰਾਟ ਕੋਹਲੀ ਵਿੱਚੋਂ ਕਿਸੇ ਇਕ ਨੂੰ ਚੁਣਨਾ ਹੋਵੇ ਤਾਂ ਕਿਸ ਨੂੰ ਚੁਣੋਗੇ? ਭਾਰਤੀ ਮੂਲ ਦੇ ਕਨੇਡਾਈ ਰੈਸਲਰ ਨੇ ਮੁਸਕੁਰਾਉਂਦੇ ਹੋਏ ਇਸਦਾ ਜਵਾਬ ਦਿੱਤਾ। ਮਾਹਲ ਨੇ ਕਿਹਾ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਭਾਰਤੀ ਟੀਮ ਵਿਚ ਆਪਣਾ ਸਰਵਸ੍ਰੇਸ਼ਠ ਖਿਡਾਰੀ ਕਹਾਂਗਾ ਕਿਉਂਕਿ ਮੈਨੂੰ ਉਹ ਬਹੁਤ ਪਸੰਦ ਹੈ। ਮਾਹਲ ਨੇ ਕਿਹਾ, ''ਮੈਂ ਵਿਰਾਟ ਕੋਹਲੀ ਦਾ ਨਾਮ ਲੈਣਾ ਚਾਹਾਂਗਾ। ਮੈਨੂੰ ਵਿਰਾਟ ਬਹੁਤ ਪਸੰਦ ਹੈ ਅਤੇ ਉਹ ਕਾਫ਼ੀ ਸਟਾਈਲਿਸ਼ ਵੀ ਹੈ।''

ਐਸ਼ਵਰਿਆ ਰਾਏ ਦਾ ਵੱਡਾ ਫੈਨ ਹਾਂ
ਜਿੰਦਰ ਮਾਹਲ ਨੇ ਇਸਦੇ ਨਾਲ ਹੀ ਭਾਰਤੀ ਭੋਜਨ ਪ੍ਰਤੀ ਆਪਣੇ ਲਗਾਉ ਦੇ ਬਾਰੇ ਵਿੱਚ ਵੀ ਦੱਸਿਆ। ਉਨ੍ਹਾਂ ਨੇ ਬੇਝਿਜਕ ਕਿਹਾ ਕਿ ਮੈਨੂੰ ਦੇਸੀ ਭਾਰਤੀ ਭੋਜਨ ਬਹੁਤ ਪਸੰਦ ਹੈ। ਜਿੰਦਰ ਮਾਹਲ ਨੇ ਰਿਤਿਕ ਰੋਸ਼ਨ ਨੂੰ ਆਪਣਾ ਫੇਵਰੇਟ ਬਾਲੀਵੁੱਡ ਐਕਟਰ ਕਰਾਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਐਸ਼ਵਰਿਆ ਰਾਏ ਦੇ ਬਹੁਤ ਵੱਡੇ ਫੈਨ ਹਨ।


Related News