ਜੋਕੋਵਿਚ ਨੂੰ ਈਸਟਬੋਰਨ ''ਚ ਵਾਈਲਡ ਕਾਰਡ

06/21/2017 11:25:08 PM

ਲੰਡਨ— 3 ਵਾਰ ਦੇ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅਗਲੇ ਹਫਤੇ ਤੋਂ ਹੋਣ ਵਾਲੀ ਈਸਟਬੋਰਨ ਟੈਨਿਸ ਚੈਂਪੀਅਨਸ਼ਿਪ ਲਈ ਵਾਈਲਡ ਕਾਰਡ ਐਂਟਰੀ ਮਨਜ਼ੂਰ ਕਰ ਲਈ ਹੈ, ਜਿਥੇ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਤੀਜੇ ਗ੍ਰੈਂਡ ਸਲੈਮ ਦੀਆਂ ਤਿਆਰੀਆਂ ਲਈ ਉਤਰੇਗਾ।
ਫ੍ਰੈਂਚ ਓਪਨ ਵਿਚ ਸ਼ੁਰੂਆਤੀ ਦੌਰ ਵਿਚ ਹੀ ਬਾਹਰ ਹੋ ਜਾਣ ਵਾਲੇ ਜੋਕੋਵਿਚ ਨੇ ਸਾਲ 2010 ਤੋਂ ਬਾਅਦ ਤੋਂ ਹੀ ਵਿੰਬਲਡਨ ਤੋਂ ਪਹਿਲਾਂ ਕਦੇ ਕੋਈ ਗ੍ਰਾਸਕੋਰਟ ਅਭਿਆਸ ਟੂਰਨਾਮੈਂਟ ਨਹੀਂ ਖੇਡਿਆ ਹੈ ਪਰ ਉਦੋਂ ਤੋਂ ਉਸ ਨੇ ਤਿੰਨ ਵਾਰ ਆਲ ਇੰਗਲੈਂਡ ਕਲੱਬ 'ਚ ਖਿਤਾਬ ਜਿੱਤੇ ਹਨ।
ਈਸਟਬੋਰਨ ਵਿਚ ਬਤੌਰ ਚੋਟੀ ਖਿਡਾਰੀ ਉਤਰਨ ਜਾ ਰਹੇ ਸਰਬੀਆਈ ਖਿਡਾਰੀ ਨੇ ਕਿਹਾ ਕਿ ਈਸਟਬੋਰਨ ਵਿਚ ਇਹ ਮੇਰਾ ਪਹਿਲਾ ਟੂਰਨਾਮੈਂਟ ਹੋਵੇਗਾ। ਮੈਂ ਇਸ ਬਾਰੇ  ਕਈ ਚੰਗੀਆਂ ਗੱਲਾਂ ਸੁਣੀਆਂ ਹਨ। ਮੈਂ ਇਥੇ ਵਿੰਬਲਡਨ ਤੋਂ ਪਹਿਲਾਂ ਤਿਆਰੀ ਕਰਨ ਲਈ ਉਤਸ਼ਾਹਿਤ ਹਾਂ।


Related News