ਜੈਪੁਰ ਨੇ ਤਮਿਲ ਨੂੰ 27-26 ਨਾਲ ਹਰਾਇਆ

10/01/2017 12:35:38 PM

ਚੇਨਈ, (ਬਿਊਰੋ)— ਜੈਪੁਰ ਪਿੰਕ ਪੈਂਥਰਜ਼ ਨੇ ਆਖਰੀ ਮਿੰਟ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅੰਤਰ ਜ਼ੋਨ ਮੁਕਾਬਲੇ 'ਚ ਤਮਿਲ ਥਲਾਈਵਾਸ ਨੂੰ ਰੋਮਾਂਚਕ ਮੁਕਾਬਲੇ 'ਚ 27-26 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਜਿੱਤ ਦਰਜ ਕੀਤੀ ਹੈ। ਜੈਪੁਰ ਦੀ ਟੀਮ ਦੀ ਜ਼ੋਨ ਏ 'ਚ 14 ਮੈਚਾਂ 'ਚ ਇਹ ਸਤਵੀਂ ਜਿੱਤ ਹੈ ਅਤੇ ਉਸ ਦੇ 43 ਅੰਕ ਹੋ ਗਏ ਹਨ। ਉਹ ਪੰਜਵੇਂ ਸਥਾਨ 'ਤੇ ਹੈ। 

ਤਮਿਲ ਨੂੰ 15 ਮੈਚਾਂ 'ਚ ਨੌਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 33 ਅੰਕਾਂ ਦੇ ਨਾਲ ਜ਼ੋਨ ਬੀ 'ਚ ਛੇਵੇਂ ਸਥਾਨ 'ਤੇ ਹੈ। ਚੇਨਈ 'ਚ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ਨੀਵਾਰ ਰਾਤ ਨੂੰ ਹੋਏ ਇਸ ਮੁਕਾਬਲੇ 'ਚ ਜੈਪੁਰ ਨੇ ਰੇਡ ਤੋਂ 15, ਡਿਫੈਂਸ ਤੋਂ 8, ਆਲਆਊਟ ਤੋਂ 2 ਅਤੇ 2 ਵਾਧੂ ਅੰਕ ਪ੍ਰਾਪਤ ਕੀਤੇ। ਤਮਿਲ ਨੇ ਰੇਡ ਤੋਂ 15, ਡਿਫੈਂਸ ਤੋਂ ਅੱਠ ਅਤੇ ਤਿੰਨ ਵਾਧੂ ਅੰਕ ਬਣਾਏ। ਜੈਪੁਰ ਲਈ ਤੁਸ਼ਾਰ ਪਾਟਿਲ ਨੇ 7 ਅਤੇ ਪਵਨ ਕੁਮਾਰ ਅਤੇ ਮਨਜੀਤ ਛਿੱਲਰ ਨੇ ਪੰਜ-ਪੰਜ ਅੰਕ ਹਾਸਲ ਕੀਤੇ। ਤਮਿਲ ਦੇ ਲਈ ਅਜੇ ਠਾਕੁਰ ਨੇ ਸਭ ਤੋਂ ਜ਼ਿਆਦਾ 6 ਅੰਕ ਜੁਟਾਏ।


Related News