...ਤਾਂ ਧੋਨੀ ਲਈ ਹੋ ਸਕਦੈ ਇਹ ਆਖਰੀ ਮੌਕਾ!

08/18/2017 3:26:10 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਫਲਤਮ ਕਪਤਾਨਾਂ ਦੀ ਲਿਸਟ ਵਿਚ ਸਭ ਤੋਂ ਪਹਿਲਾਂ ਆਉਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹੀਂ ਦਿਨ੍ਹੀਂ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਵਨਡੇ ਮੈਚ ਲਈ ਅਭਿਆਸ ਵਿਚ ਜੁਟੇ ਹੋਏ ਹੈ। ਇਸ ਮੈਚ ਵਿਚ ਮਾਹੀ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ, ਜੇਕਰ ਇਨ੍ਹਾਂ ਮੈਚਾਂ 'ਚ ਧੋਨੀ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਤਾਂ ਉਹ 2019 ਵਰਲਡ ਕੱਪ ਦੀ ਟੀਮ ਤੋਂ ਵੀ ਬਾਹਰ ਹੋ ਸਕਦੇ ਹਨ, ਯਾਨੀ ਕਿ ਸ਼੍ਰੀਲੰਕਾ ਦੇ ਵਨਡੇ ਮੈਚ ਧੋਨੀ ਲਈ ਆਖਰੀ ਮੌਕਾ ਹੋ ਸਕਦਾ ਹਨ।
ਧੋਨੀ ਨੂੰ ਆਲੋਚਕਾਂ ਨੂੰ ਦੇਣਾ ਹੋਵੇਗਾ ਕਰਾਰਾ ਜਵਾਬ
ਦਰਅਸਲ, ਇਸ ਸੀਰੀਜ ਤੋਂ ਪਹਿਲਾਂ ਮੁੱਖ ਚੋਣਕਰਤਾ ਐਮ.ਐਸ.ਕੇ. ਪ੍ਰਸਾਦ ਨੇ ਸਪਸ਼ਟ ਕਰ ਦਿੱਤਾ ਕਿ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ਉੱਤੇ ਵਿਸ਼ਵ ਕੱਪ 2019 ਲਈ ਟੀਮ ਚੁਣੀ ਜਾਵੇਗੀ। ਧੋਨੀ ਦਾ ਸ਼੍ਰੀਲੰਕਾ ਦਾ ਅੰਤਮ ਦੌਰਾ ਹੋ ਸਕਦਾ ਹੈ, ਕਿਉਂਕਿ ਅਗਲੇ ਦੋ ਸਾਲਾਂ ਵਿਚ ਭਾਰਤ ਨੂੰ ਸ਼੍ਰੀਲੰਕਾ ਵਿਚ ਸੀਰੀਜ ਨਹੀਂ ਖੇਡਣੀ ਹੈ ਅਤੇ ਉਹ ਟੈਸਟ ਤੋਂ ਸੰਨਿਆਸ ਲੈ ਚੁੱਕੇ ਹਨ। ਇਸ ਲਈ ਧੋਨੀ ਨੂੰ ਇਨ੍ਹਾਂ ਮੈਚਾਂ ਵਿਚ ਆਪਣੇ ਆਪ ਨੂੰ ਸਾਬਤ ਕਰਨਾ ਹੋਵੇਗਾ ਕਿ ਉਹ ਹੁਣ ਤੱਕ ਫਿਟ ਹਨ ਅਤੇ 2019 ਵਰਲਡ ਕੱਪ ਲਈ ਉਨ੍ਹਾਂ ਨੂੰ ਟੀਮ ਵਿੱਚ ਜਗ੍ਹਾ ਮਿਲਣੀ ਚਾਹੀਦੀ ਹੈ। ਉਦੋਂ ਉਨ੍ਹਾਂ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਮਿਲੇਗਾ।


Related News