ਇਰਫਾਨ ਪਠਾਨ ਨੇ ਪੰਡਯਾ ਨੂੰ ਲੈ ਕੇ ਕੋਹਲੀ ਨੂੰ ਦਿੱਤੀ ਖਾਸ ਸਲਾਹ

Thursday, October 12, 2017 12:16 PM

ਨਵੀਂ ਦਿੱਲੀ (ਬਿਊਰੋ)— 'ਸਵਿੰਗ ਦਾ ਸੁਲਤਾਨ' ਨਾਮ ਨਾਲ ਮਸ਼ਹੂਰ ਰਹੇ ਸਾਬਕਾ ਭਾਰਤੀ ਟੈਸਟ ਗੇਂਦਬਾਜ਼ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੂੰ ਕੌਮਾਂਤਰੀ ਪੱਧਰ ਉੱਤੇ ਥੋੜ੍ਹਾ ਹੋਰ ਸਮਾਂ ਦੇਣ ਦੀ ਲੋੜ ਹੈ। ਪਠਾਨ ਨੇ ਕਿਹਾ ਕਿ ਹਾਰਦਿਕ ਉੱਤੇ ਫਿਲਹਾਲ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਬਣਾਇਆ ਜਾਣਾ ਚਾਹੀਦਾ ਹੈ। 'ਕ੍ਰਿਕਟ ਅਕੈਡਮੀ ਆਫ ਪਠਾਂਸ' ਅਤੇ ਮੋਬਾਇਲ ਕੰਪਨੀ-ਓਪੋ ਦਰਮਿਆਨ ਹੋਏ ਕਰਾਰ ਦੇ ਸਮਾਰੋਹ ਵਿਚ ਆਏ ਇਰਫਾਨ ਪਠਾਨ ਨੇ ਕਿਹਾ,“''ਹਾਰਦਿਕ ਭਾਰਤੀ ਟੀਮ ਵਿਚ ਇੱਕ ਬੱਲੇਬਾਜ਼ੀ ਆਲਰਾਊਂਡਰ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਮੈਂ ਵੀ ਉਨ੍ਹਾਂ ਨੂੰ ਇੱਕ ਬੱਲੇਬਾਜ਼ੀ ਆਲਰਾਊਂਡਰ ਦੇ ਰੂਪ ਵਿਚ ਹੀ ਵੇਖਦਾ ਹਾਂ। ਕੌਮਾਂਤਰੀ ਪੱਧਰ ਉੱਤੇ ਉਨ੍ਹਾਂ ਨੂੰ ਥੋੜ੍ਹਾ ਹੋਰ ਸਮਾਂ ਦੇਣ ਦੀ ਲੋੜ ਹੈ। ਸਾਨੂੰ ਪੰਡਯਾ ਨੂੰ ਖੁੱਲ ਕੇ ਖੇਡਣ ਦੇਣਾ ਚਾਹੀਦਾ ਹੈ।''”ਪਠਾਨ ਨੇ ਆਸਟਰੇਲੀਆ ਖਿਲਾਫ ਭਾਰਤੀ ਟੀਮ ਦੇ ਮੌਜੂਦਾ ਪ੍ਰਦਰਸ਼ਨ ਉੱਤੇ ਕਿਹਾ,“''ਮੈਂ ਸਮਝਦਾ ਹਾਂ ਕਿ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਹੀ ਖੇਤਰਾਂ ਵਿਚ ਭਾਰਤੀ ਟੀਮ ਆਸਟਰੇਲੀਆ ਉੱਤੇ ਭਾਰੀ ਪਈ ਅਤੇ ਇਸ ਸੀਰੀਜ਼ ਵਿਚ ਭਾਰਤੀ ਟੀਮ ਨੇ ਮਹਿਮਾਨਾਂ ਨੂੰ ਚਾਰੇ ਪਾਸੇ ਤੋਂ ਘੇਰ ਕੇ ਮਾਰਿਆ ਹੈ।

ਪਠਾਨ ਨੇ ਅੱਗੇ ਕਿਹਾ,“ਮੈਂ ਸਮਝਦਾ ਹਾਂ ਕਿ ਪਹਿਲਾਂ ਦੀ ਆਸਟਰੇਲੀਆਈ ਟੀਮ ਅਤੇ ਹੁਣ ਦੀ ਟੀਮ ਵਿਚ ਕਾਫ਼ੀ ਫਰਕ ਹੈ, ਪਰ ਸਾਨੂੰ ਭਾਰਤੀ ਟੀਮ ਨੂੰ ਜਿੱਤ ਦਾ ਕਰੈਡਿਟ ਦੇਣਾ ਚਾਹੀਦਾ ਹੈ। ਆਪਣੇ ਘਰ ਵਿਚ ਖੇਡਦੇ ਹੋਏ ਵੀ ਸੀਰੀਜ਼ ਜਿੱਤਣਾ ਆਸਾਨ ਨਹੀਂ ਹੈ ਕਿਉਂਕਿ ਮੈਨੂੰ ਹੁਣ ਵੀ ਯਾਦ ਹੈ ਕਿ 2008 ਵਿੱਚ ਸੀਰੀ ਵਿਚ ਅਸੀਂ ਆਸਟਰੇਲੀਆ ਨੂੰ ਉਸੇ ਦੇ ਘਰ ਵਿਚ ਪਟਖਨੀ ਦਿੱਤੀ ਸੀ। ਪਿੱਚ ਅਤੇ ਹਾਲਾਤ ਹਮੇਸ਼ਾ ਤੋਂ ਕ੍ਰਿਕਟ ਵਿੱਚ ਬਹੁਤ ਮਹੱਤਵਪੂਰਨ ਰਹੇ ਹਨ ਪਰ ਸਾਨੂੰ ਭਾਰਤੀ ਟੀਮ ਨੂੰ ਜਿੱਤ ਦਾ ਕਰੈਡਿਟ ਦੇਣਾ ਚਾਹੀਦਾ ਹੈ।