ਇਰਫਾਨ ਤੇ ਸਫਾ ਦੀ ਵੈਡਿੰਗ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

02/10/2016 12:39:16 PM

ਬੜੌਦਾ—ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਸਫਾ ਬੇਗ ਦੇ ਨਾਲ ਪਵਿੱਤਰ ਸ਼ਹਿਰ ਮੱਕਾ ''ਚ ਨਿਕਾਹ ਕਰ ਲਿਆ ਹੈ। ਇਸ ਦੌਰਾਨ ਇਰਫਾਨ ਪਠਾਨ ਅਤੇ ਸਫਾ ਬੇਗ ਦੇ ਨਿਕਾਹ ਦੀਆਂ ਨਵੀਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ''ਚ ਉਹ ਪਤਨੀ ਸਫਾ ਦੇ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਕ ਰਿਪੋਰਟ ਮੁਤਾਬਕ ਸਫਾ ਅਤੇ ਇਰਫਾਨ ਪਿਛਲੇ ਦੋ ਸਾਲਾਂ ਤੋਂ ਇਕੱਠੇ ਸਨ। ਇਕ ਸੂਤਰ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ''ਚ ਦੱਸਿਆ ਗਿਆ ਕਿ ਇਰਫਾਨ ਅਤੇ ਸਫਾ ਦੁਬਈ ''ਚ 2 ਸਾਲ ਪਹਿਲਾਂ ਇਕ ਦੂਜੇ ਨੂੰ ਮਿਲੇ ਸਨ ਅਤੇ ਇਸ ਦੇ ਬਾਅਦ ਦੋਵਾਂ ਦੇ ਵਿਚਕਾਰ ਕਰੀਬੀਆਂ ਵੱਧਣ ਲੱਗੀਆਂ। ਸਫਾ ਵਡੋਦਰਾ ''ਚ ਇਰਫਾਨ ਦੇ ਪਰਿਵਾਰ ਨੂੰ ਮਿਲਣ ਵੀ ਗਈ ਸੀ। ਦੋਵਾਂ ਦੀ ਮੰਗਣੀ ਤਿੰਨ ਮਹੀਨੇ ਪਹਿਲਾਂ ਹੋਈ ਸੀ ਜਿਸ ਤੋਂ ਬਾਅਦ ਵਿਆਹ ਦੀ ਤਾਰੀਕ ਤੈਅ ਕੀਤੀ ਗਈ। 21 ਸਾਲਾ ਸਫਾ ਇਕ ਮਾਡਲ ਰਹਿ ਚੁੱਕੀ ਹੈ ਅਤੇ ਫਿਲਹਾਲ ਜੇਦਾ ''ਚ ਇਕ ਪੀ.ਆਰ. ਫਰਮ ''ਚ ਕੰਮ ਕਰਦੀ ਹੈ। ਸਫਾ ਮਸ਼ਹੂਰ ਨੇਲ ਆਰਟੀਸਟ ਹੈ ਅਤੇ ਉਹ ਜੇਹਾਦ ਦੇ ਕੌਮਾਂਤਰੀ ਭਾਰਤੀ ਸਕੂਲ ਤੋਂ ਪੜ੍ਹੀ ਹੈ। ਇਰਫਾਨ ਅਤੇ ਸਫਾ ਦੇ ਵਿਆਹ ਲਈ ਮੱਕਾ ''ਚ ਆਯੋਜਿਤ ਪ੍ਰੋਗਰਾਮ ਬਹੁਤ ਸਾਦਾ ਰਿਹਾ ਜਿਸ ''ਚ ਪਰਿਵਾਰਿਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ।


Related News