ਇਰਾਨ ਨੇ ਫੁੱਟਬਾਲ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

06/13/2017 12:52:27 PM

ਤੇਹਰਾਨ— ਇਰਾਨ ਨੇ ਇੱਥੇ ਆਜ਼ਾਦੀ ਸਟੇਡੀਅਮ 'ਚ ਸੋਮਵਾਰ ਨੂੰ ਹੋਏ ਫੁੱਟਬਾਲ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ 'ਚ ਉਜ਼ਬੇਕਿਸਤਾਨ ਨੂੰ 2-0 ਨਾਲ ਹਰਾ ਕੇ ਅਗਲੇ ਸਾਲ ਰੂਸ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ ਹੈ। ਇਰਾਨ ਵੱਲੋਂ ਸਰਦਾਰ ਅਜਮੋਨ ਨੇ 23ਵੇਂ ਅਤੇ ਮੇਹਦੀ ਤਾਰੇਮੀ ਨੇ 88ਵੇਂ ਮਿੰਟ 'ਚ ਗੋਲ ਕੀਤੇ। 

ਇਸ ਜਿੱਤ ਦੇ ਨਾਲ ਇਹ ਪੱਕਾ ਹੋ ਗਿਆ ਹੈ ਕਿ ਇਰਾਨ ਏਸ਼ੀਆ ਕੁਆਲੀਫਾਇੰਗ ਟੂਰਨਾਮੈਂਟ 'ਚ ਗਰੁੱਪ ਏ 'ਚ ਚੋਟੀ ਦੇ ਦੂਜੇ ਸਥਾਨ 'ਤੇ ਰਹੇਗਾ ਅਤੇ ਵਿਸ਼ਵ ਕੱਪ ਦੇ ਲਈ ਉਸ ਦੀ ਸੀਟ ਪੱਕੀ ਹੋ ਗਈ ਹੈ। ਇਰਾਨ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਹੈ। ਇਸ ਤੋਂ ਪਹਿਲਾਂ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ 32 ਟੀਮਾਂ ਵਾਲੇ ਇਸ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਸੀ। ਇਰਾਨ ਦੇ ਫੁੱਟਬਾਲ ਵਿਸ਼ਵ ਕੱਪ 'ਚ ਕੁਲਾਈਫਾਈ ਕਰ ਲੈਣ ਦੇ ਬਾਅਦ ਤਹਿਰਾਨ ਦੀਆਂ ਸੜਕਾਂ 'ਤੇ ਜਸ਼ਨ ਦਾ ਮਾਹੌਲ ਹੈ।


Related News