ਭਾਰਤੀ ਮਹਿਲਾ ਟੀਮ ਦਾ ਆਸਟਰੇਲੀਆ ''ਚ ਹਾਰ ਨਾਲ ਖਤਮ ਹੋਇਆ ਸਫਰ

10/07/2017 11:53:48 PM

ਪਰਥ— ਭਾਰਤੀ ਮਹਿਲਾ ਹਾਕੀ-ਏ ਟੀਮ ਨੂੰ ਆਸਟਰੇਲੀਆਈ ਹਾਕੀ ਲੀਗ ਦੇ ਆਖਰੀ ਮੈਚ 'ਚ ਆਸਟਰੇਲੀਅਨ ਕੈਪੀਟਲ ਟੈਰੇਟਰੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ 'ਚ ਭਾਰਤੀ ਟੀਮ 9ਵੇਂ ਸਥਾਨ 'ਤੇ ਰਹੀ। ਗਰੁੱਪ-ਡੀ ਦੇ ਇਸ ਮੈਚ 'ਚ ਆਸਟਰੇਲੀਅਨ ਕੈਪੀਟਲ ਟੈਰੇਟਰੀ ਵਲੋਂ ਦੋਵੇਂ ਗੋਲ ਜੇਸਿਕਾ ਸਮਿਥ (18ਵੇਂ ਅਤੇ 53ਵੇਂ ਮਿੰਟ) ਨੇ ਕੀਤੇ। ਭਾਰਤੀ ਟੀਮ ਨੂੰ ਪਹਿਲੇ ਕੁਆਰਟਰ 'ਚ ਹਮਲਾਵਰ ਰੁਖ ਦੇ ਦਮ 'ਤੇ 2 ਪੈਨਲਟੀ ਕਾਰਨਰ ਮਿਲੇ ਪਰ ਉਹ ਇਸ ਨੂੰ ਗੋਲ 'ਚ ਨਹੀਂ ਬਦਲ ਸਕੀ।


Related News