ਭਾਰਤੀ ਮਹਿਲਾ ਹਾਕੀ ਟੀਮ ਅਮਰੀਕਾ ਤੋਂ ਹਾਰੀ

07/11/2017 12:55:11 PM

ਜੋਹਾਨਿਸਬਰਗ— ਆਤਮਵਿਸ਼ਵਾਸ ਨਾਲ ਭਰੇ ਅਮਰੀਕਾ ਨੇ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਪੂਲ ਬੀ ਮੈਚ 'ਚ ਭਾਰਤ ਨੂੰ 4-1 ਨਾਲ ਹਰਾ ਦਿੱਤਾ। ਪਹਿਲੇ ਕੁਆਰਟਰ 'ਚ ਅਮਰੀਕੀ ਸਟ੍ਰਾਈਕਰਸ ਨੇ ਭਾਰਤੀ ਗੋਲਕੀਪਰ ਸਵਿਤਾ ਨੂੰ ਉਲਝਾਏ ਰੱਖਿਆ। ਉਨ੍ਹਾਂ ਨੂੰ ਦੂਜੇ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਸਵਿਤਾ ਨੇ ਇਸ 'ਤੇ ਗੋਲ ਬਚਾ ਲਿਆ। ਭਾਰਤ ਨੂੰ ਜਵਾਬੀ ਹਮਲੇ 'ਚ ਪੈਨਲਟੀ ਕਾਰਨਰ ਮਿਲਿਆ ਪਰ ਦੀਪ ਗ੍ਰੇਸ ਇੱਕਾ ਵੈਰੀਏਸ਼ਨ 'ਤੇ ਵੀ ਗੋਲ ਨਹੀਂ ਕਰ ਸਕੀ। ਇਸ ਤੋਂ ਤੁਰੰਤ ਬਾਅਦ ਰਾਣੀ ਅਤੇ ਵੰਦਨਾ ਕਟਾਰੀਆ ਨੇ ਮਿਲ ਕੇ ਬਿਹਤਰੀਨ ਮੂਵ ਬਣਾਇਆ ਪਰ ਗੋਲ ਨਹੀਂ ਹੋ ਸਕਿਆ। ਪਹਿਲੇ ਕੁਆਰਟਰ 'ਚ 2 ਮਿੰਟ ਬਾਕੀ ਰਹਿੰਦੇ ਅਮਰੀਕਾ ਨੂੰ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਸਵਿਤਾ ਨੇ ਫਿਰ ਗੋਲ ਬਚਾਇਆ। 

ਦੂਜੇ ਕੁਆਰਟਰ 'ਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਭਾਰਤ ਨੂੰ 22ਵੇਂ ਮਿੰਟ 'ਚ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਰਾਣੀ ਦੀ ਬਿਹਤਰੀਨ ਕੋਸ਼ਿਸ਼ ਦੇ ਬਾਵਜੂਦ ਮੋਨਿਆ ਗੇਂਦ ਨੂੰ ਟਰੈਪ ਨਹੀਂ ਕਰ ਸਕੀ। ਅਮਰੀਕਾ ਦੇ ਲਈ ਪਹਿਲਾ ਗੋਲ 24ਵੇਂ ਮਿੰਟ 'ਚ ਜਿਲ ਵਿਟਮੇਰ ਨੇ ਕੀਤਾ। ਤੀਜੇ ਕੁਆਰਟਰ 'ਚ ਦੋਹਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ ਪਰ ਕਾਮਯਾਬੀ ਭਾਰਤ ਨੂੰ ਮਿਲੀ ਜਦੋਂ 38ਵੇਂ ਮਿੰਟ 'ਚ ਮੋਨਿਕਾ ਦੇ ਪਾਸ 'ਤੇ ਲਿਲਿਮਾ ਮਿੰਜ ਨੇ ਗੋਲ ਦਾਗਿਆ। ਅਮਰੀਕਾ ਲਈ ਦੂਜਾ ਗੋਲ 40ਵੇਂ ਮਿੰਟ 'ਚ ਟੇਲਰ ਵੇਸਟ ਨੇ ਕੀਤਾ। ਵਿਟਮੇਰ ਨੇ 43ਵੇਂ ਮਿੰਟ 'ਚ ਅਮਰੀਕਾ ਦੇ ਲਈ ਤੀਜਾ ਗੋਲ ਦਾਗਿਆ। ਇਸ ਤੋਂ 6 ਮਿੰਟ ਬਾਅਦ ਮਿਸ਼ੇਲ ਵਿਟੇਸੇ ਨੇ ਗੋਲ ਕਰਕੇ ਅਮਰੀਕਾ ਨੂੰ 4-1 ਨਾਲ ਜਿੱਤ ਦਿਵਾ ਦਿੱਤੀ।


Related News