ਭਾਰਤੀ ਮਹਿਲਾ ਕੰਪਾਊਂਡ ਟੀਮ ਫਾਈਨਲ ''ਚ

10/21/2017 9:28:12 AM

ਮੈਕਸਿਕੋ, (ਬਿਊਰੋ)— ਭਾਰਤੀ ਟੀਮ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਕੰਪਾਊਂਡ ਮਹਿਲਾ ਟੀਮ ਸੈਮੀਫਾਈਨਲ 'ਚ ਇੱਥੇ ਜਰਮਨੀ ਨੂੰ 232-227 ਤੋਂ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਕੋਲੰਬੀਆ ਨਾਲ ਹੋਵੇਗਾ। ਤ੍ਰਿਸ਼ਾ ਦੇਬ, ਲਿਲੀ ਚਾਨੂੰ ਪਾਓਨਾਮ ਅਤੇ ਜਿਓਤੀ ਸੁਰੇਖਾ ਵੇਨਨਾਮ ਦੀ ਜੋੜੀ ਨੇ ਜਰਮਨ ਟੀਮ ਨੂੰ ਆਸਾਨੀ ਨਾਲ ਹਰਾਇਆ।

ਦੇਵ, ਪਾਓਨਾਮ ਅਤੇ ਵੇਨਨਾਮ ਨੇ ਇਸ ਤੋਂ ਪਹਿਲਾਂ ਰੂਸ ਅਤੇ ਡੈਨਮਾਰਕ ਦੇ ਖਿਲਾਫ 232 ਅਤੇ 233 ਅੰਕ ਬਣਾ ਕੇ ਜਿੱਤ ਦਰਜ ਕੀਤੀ ਸੀ। ਪਾਓਨਾਮ ਅਤੇ ਵੇਨਨਾਮ ਦੀ ਜੋੜੀ ਇਸ ਚੈਂਪੀਅਨਸ਼ਿਪ 'ਚ ਚੋਟੀ ਦੇ 10 'ਚ ਰਹੀ ਜਦਕਿ ਦੇਬ ਤੀਸਰੇ ਦੌਰ 'ਚ ਹਾਰਨ ਦੇ ਕਾਰਨ 17ਵੇਂ ਸਥਾਨ 'ਤੇ ਰਹੀ। ਪਾਓਨਾਮ ਅਤੇ ਵੇਨਨਾ ਦੀ ਜੋੜੀ ਇਸ ਚੈਂਪੀਅਨਸ਼ਿਪ'ਚ ਨਿੱਜੀ ਤੌਰ 'ਤੇ ਚੋਟੀ 'ਤੇ ਰਹੀ ਜਦਕਿ ਦੇਬ ਤੀਜੇ ਦੌਰ 'ਚ ਹਾਰਨ ਦੇ ਕਾਰਨ 17ਵੇਂ ਸਥਾਨ 'ਤੇ ਰਹੀ। ਪਾਓਨਾਮ ਨੇ ਕਿਹਾ, ''ਸਾਨੂੰ ਆਪਣੇ 'ਤੇ ਮਾਣ ਹੈ। ਫਾਈਨਲ 'ਚ ਜਗ੍ਹਾ ਬਣਾਉਣਾ ਸ਼ਾਨਦਾਰ ਹੈ।''


Related News