ਭਾਰਤੀ ਅੰਡਰ-17 ਫੁੱਟਬਾਲ ਟੀਮ ਦੀ ਇਤਿਹਾਸਕ ਜਿੱਤ

Saturday, May 20, 2017 8:39 AM
ਭਾਰਤੀ ਅੰਡਰ-17 ਫੁੱਟਬਾਲ ਟੀਮ ਦੀ ਇਤਿਹਾਸਕ ਜਿੱਤ
ਨਵੀਂ ਦਿੱਲੀ— ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਨੇ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਅਰੀਜੋ ''ਚ ਇਟਲੀ ਦੀ ਅੰਡਰ-17 ਟੀਮ ਨੂੰ 2-0 ਨਾਲ ਹਰਾ ਦਿੱਤਾ। ਭਾਰਤੀ ਟੀਮ ਦੀ ਇਸ ਇਤਿਹਾਸਿਕ ਜਿੱਤ ''ਚ ਅਭਿਜੀਤ ਸਰਕਾਰ ਨੇ 31ਵੇਂ ਅਤੇ ਰਾਹੁਲ ਪ੍ਰਵੀਨ ਨੇ 80ਵੇਂ ਮਿੰਟ ''ਚ ਗੋਲ ਕੀਤਾ। ਭਾਰਤੀ ਟੀਮ ਨੇ ਇਸ ਜਿੱਤ ਨਾਲ ਇਹ ਸਾਬਤ ਕੀਤਾ ਹੈ ਕਿ ਉਹ ਅਕਤੂਬਰ ''ਚ ਆਪਣੀ ਮੇਜ਼ਬਾਨੀ ''ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਭਾਰਤੀ ਟੀਮ ਇਸ ਸਮੇਂ ਯੂਰਪ ਦੇ ਦੌਰੇ ''ਤੇ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!