ਅਗਲੇ ਸਾਲ ਦੇ ਸ਼ੁਰੂ ''ਚ ਦੱਖਣੀ ਅਫਰੀਕਾ ਦੌਰੇ ''ਤੇ ਜਾਵੇਗੀ ਭਾਰਤੀ ਟੀਮ : ਜੋਹਰੀ

08/13/2017 9:29:40 PM

ਪੱਲੇਕਲੇ— ਬੀ. ਸੀ. ਸੀ. ਆਈ. ਸੀ. ਈ. ਓ. ਰਾਹੁਲ ਜੋਹਰੀ ਨੇ ਅੱਜ ਪੁਸ਼ਟੀ ਕੀਤੀ ਕਿ ਭਾਰਤ ਅਗਲੇ ਸਾਲ ਦੇ ਸ਼ੁਰੂ 'ਚ ਦੱਖਣੀ ਅਫਰੀਕਾ ਦੇ ਪੂਰੇ ਸਮੇਂ ਦੌਰੇ 'ਤੇ ਜਾਵੇਗਾ। ਸ਼੍ਰੀਲੰਕਾ ਨੂੰ ਨਵੰਬਰ ਦਸੰਬਰ 'ਚ ਭਾਰਤ ਦੌਰੇ 'ਤੇ ਆਉਣਾ ਹੈ ਜੋਂ ਕਿ ਆਈ. ਸੀ. ਸੀ. ਦੇ ਭਵਿੱਖ ਦਾ ਦੌਰਾ ਕਾਰਜਕ੍ਰਮ ਦਾ ਹਿੱਸਾ ਹੈ ਪਰ ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਨੂੰ ਲੈ ਕੇ ਕੁਝ ਚਿੰਤਾ ਬਣੀ ਹੋਈ ਸੀ। ਜੋਹਰੀ ਨੇ ਕਿਹਾ ਕਿ ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ 'ਤੇ ਜਾਵੇਗੀ ।
ਹੁਣ ਤਾਰੀਖ ਤੈਅ ਨਹੀਂ ਹੈ ਪਰ ਇਹ ਦੌਰਾ ਹੋਵੇਗਾ। ਭਾਰਤੀ ਕ੍ਰਿਕਟਰਾਂ ਦੇ ਲਈ 2017-18 ਦਾ ਸੈਸ਼ਨ ਕਾਫੀ ਰੁਝਿਆ ਹੋਵੇਗਾ। ਇਸ ਦੌਰਾਨ ਆਸਟਰੇਲੀਆ, ਨਿਊਂਜ਼ੀਲੈਂਡ ਅਤੇ ਸ਼੍ਰੀਲੰਕਾ ਨੂੰ ਭਾਰਤੀ ਦੌਰੇ 'ਤੇ ਆਉਣਾ ਹੈ। ਸ਼੍ਰੀਲੰਕਾ ਸਾਲ 2017 'ਚ ਦੂਜੀ ਵਾਰ ਭਾਰਤ ਨਾਲ ਭਿੜੇਗਾ। ਇਹ ਨਵੰਬਰ-ਦਸੰਬਰ 'ਚ ਭਾਰਤੀ ਦੌਰੇ 'ਚ ਤਿੰਨ ਟੈਸਟ, ਪੰਜ ਵਨ ਡੇ ਅਤੇ ਇਕ ਟੀ-20 ਮੈਚ ਖੇਡੇਗਾ। ਇਸ ਵਿਚਾਲੇ ਜੋਹਰੀ ਨੇ ਮਹਿਲਾ ਆਈ. ਪੀ. ਐੱਲ. ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਤੋਂ ਇੰਨਕਾਰ ਕੀਤਾ ਪਰ ਕਿਹਾ ਕਿ ਉਸ ਦੀ ਬਿਹਤਰੀਨ ਦੇ ਲਈ ਕਦਮ ਚੁੱਕਿਆ ਗਿਆ ਹੈ।
ਉਸ ਨੇ ਕਿਹਾ ਕਿ ਇਸ ਦੇ (ਮਹਿਲਾ ਆਈ. ਪੀ. ਐੱਲ) ਦੇ ਬਾਰੇ 'ਚ ਬੀ. ਸੀ. ਸੀ. ਆਈ. ਆਂ ਸਭਾ ਅਤੇ ਅਧਿਕਾਰੀਆਂ ਨੇ ਫੈਸਲਾ ਕਰਨਾ ਹੈ। ਉਹ ਜੋਂ ਵੀ ਫੈਸਲਾ ਕਰਨਗੇ ਅਸੀਂ ਉਸ ਨੂੰ ਲਾਗੂ ਕਰਾਂਗੇ। ਪਿਛਲੇ ਸਾਲ ਅਸੀਂ ਮਹਿਲਾ ਕ੍ਰਿਕਟ ਲਈ ਅਲੱਗ ਤੋਂ ਵਿਭਾਗ ਬਣਾਇਆ ਅਤੇ ਪ੍ਰੋ ਰਤਨਾਕਰ ਸ਼ੇਟੀ ਮਹਿਲਾ ਕ੍ਰਿਕਟ ਦਾ ਪ੍ਰਮੁੱਖ ਬਣਾਇਆ।


 


Related News