ਆਪਣੇ ਵਿਆਹ ''ਚ t-Shirt ''ਚ ਪਹੁੰਚੇ ਗਏ ਰਹਾਣੇ, ਦੇਖਦੇ ਰਹਿ ਗਏ ਲੜਕੀ ਵਾਲੇ

Sunday, August 13, 2017 4:53 PM
ਆਪਣੇ ਵਿਆਹ ''ਚ t-Shirt ''ਚ ਪਹੁੰਚੇ ਗਏ ਰਹਾਣੇ, ਦੇਖਦੇ ਰਹਿ ਗਏ ਲੜਕੀ ਵਾਲੇ

ਨਵੀਂ ਦਿੱਲੀ - ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਅਜਿੰਕਿਆ ਰਹਾਣੇ ਫੀਲਡਿੰਗ 'ਤੇ ਜਿੰਨੇ ਐਕਟਿਵ ਹੁੰਦੇ ਹਨ ਬਾਹਰੀ ਦੁਨੀਆਂ 'ਚ ਉਹ ਉਨ੍ਹੇ ਹੀ ਆਲਸੀ ਹਨ। ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਵਿਆਹ 'ਚ ਬਿਨ੍ਹਾਂ ਕੱਪੜਿਆਂ ਬਦਲੇ ਇਕ ਜੀਨਸ ਟੀ-ਸ਼ਰਟ 'ਚ ਪਹੁੰਚ ਗਏ ਸਨ। 

PunjabKesari
ਹੈਰਾਨ ਰਹਿ ਗਏ ਲੜਕੀ ਵਾਲੇ 
ਰਹਾਣੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਲੜਕੀ ਵਾਲਿਆਂ ਦੇ ਪਹੁੰਚੇ ਪਰ ਉਨ੍ਹਾਂ ਨੂੰ ਦੇਖ ਕੇ ਲੜਕੀ ਵਾਲੇ ਦੰਗ ਰਹਿ ਗਏ। ਉਹ ਇਕ ਪੀਲੇ ਰੰਗ ਦੀ ਟੀ-ਸ਼ਰਟ ਅਤੇ ਜੀਨਸ 'ਚ ਪਹੁੰਚ ਗਏ ਸਨ। ਉਨ੍ਹਾਂ ਦੀ ਹੋਣ ਵਾਲੀ ਪਤਨੀ ਨੇ ਵੀ ਉਨ੍ਹਾਂ ਵੱਲ ਗੁੱਸੇ ਨਾਲ ਦੇਖਿਆ। ਰਹਾਣੇ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਕੋਲੋ ਆਪਣੇ ਜੀਵਨ ਦੀ ਇਹ ਸਭ ਤੋਂ ਵੱਡੀ ਗਲਤੀ ਸੀ। 

PunjabKesari
ਰਹਾਣੇ ਨੂੰ ਲੱਗਾ ਸੀ ਲੜਕੀ ਵਾਲੇ ਦੇਣਗੇ ਕੱਪੜੇ 
ਰਹਾਣੇ ਨੇ ਦੱਸਿਆ ਕਿ ਉਨ੍ਹਾਂ ਕੋਲ ਸਮਾਂ ਨਹੀਂ ਸੀ ਇਸ ਲਈ ਉਨ੍ਹਾਂ ਨੇ ਖੁਦ ਲਈ ਸ਼ਾਪਿੰਗ ਨਹੀਂ ਕੀਤੀ ਸੀ। ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਲੜਕੀ ਵਾਲੇ ਹੀ ਉਨ੍ਹਾਂ ਨੂੰ ਵਿਆਹ ਦੇ ਕੱਪੜੇ ਦੇਣਗੇ ਜੋ ਉਹ ਪਹਿਨਣਗੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ , ਮੈ ਤਾਂ ਸਧਾਰਨ ਸਪੋਰਟਸ ਪਰਸਨ ਦੀ ਤਰ੍ਹਾਂ ਆਪਣੇ ਵਿਆਹ 'ਚ ਪਹੁੰਚ ਗਿਆ ਸੀ। ਸਾਰੇ ਉਨ੍ਹਾਂ ਵੱਲ ਗੁੱਸੇ ਨਾਲ ਦੇਖ ਰਹੇ ਸਨ।

PunjabKesariਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!