ਭਾਰਤ ਦੇ 16 ਰੈਫਰੀ ਫੀਫਾ ਪੈਨਲ ''ਚ ਸ਼ਾਮਲ

12/09/2017 1:12:10 AM

ਕੋਲਕਾਤਾ— ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਅਗਲੇ ਸਾਲ 2018 'ਚ ਹੋਣ ਵਾਲੇ ਕੌਮਾਂਤਰੀ ਫੁੱਟਬਾਲ ਮੈਚਾਂ 'ਚ ਸੰਚਾਲਨ ਲਈ ਭਾਰਤ ਤੋਂ ਕੁਲ 16 ਰੈਫਰੀਆਂ ਨੂੰ ਆਪਣੇ ਫੀਫਾ ਪੈਨਲ 'ਚ ਸ਼ਾਮਲ ਕੀਤਾ ਹੈ। ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਸ਼ੁੱਕਰਵਾਰ ਦੱਸਿਆ ਕਿ ਫੀਫਾ ਦੀ ਇਸ ਸੂਚੀ 'ਚ ਇਕ ਮਹਿਲਾ ਸਮੇਤ ਕੁਲ 7 ਰੈਫਰੀ ਤੇ 9 ਸਹਾਇਕ ਰੈਫਰੀ ਸ਼ਾਮਲ ਹਨ, ਜਿਨ੍ਹਾਂ 'ਚ ਦੋ ਮਹਿਲਾਵਾਂ ਵੀ ਹਨ। ਫੀਫਾ ਦੀ ਰੈਫਰੀਆਂ ਦੀ ਕਮੇਟੀ ਨੇ ਇਸ ਸੂਚੀ ਨੂੰ ਆਪਣੀ ਸਹਿਮਤੀ ਦਿੱਤੀ ਹੈ।
ਫੀਫਾ ਰੈਫਰੀ ਪੈਨਲ 'ਚ ਚੁਣੇ ਗਏ ਭਾਰਤੀਆਂ 'ਚ ਪ੍ਰਾਂਜਲ ਬੈਨਰਜੀ, ਰੋਵਨ ਅਰੂਮੁਘਨ, ਸ਼੍ਰੀ ਕ੍ਰਿਸ਼ਨਾ ਰਾਮਾਸਵਾਮੀ, ਤੇਜਯ ਨਾਗਵੇਂਕਰ, ਵੈਂਕਟੇਸ਼ ਰਾਮਚੰਦਰਨ, ਮੁਰਿਨਗੋਥੁਮਾਲਿਲ ਭਾਸਕਰਨ ਤੇ ਸੰਤੋਸ਼ ਕੁਮਾਰ। ਸਹਾਇਕ ਰੈਫਰੀਆਂ 'ਚ ਟੋਨੀ ਜੋਸਫ ਲੂਈਸ, ਅਸਿਤ ਕੁਮਾਰ ਸਰਕਾਰ, ਕੇਨੇਡੀ ਸਾਪਮ, ਅਰੁਣ ਪਿਲਾਈ, ਸਮਰਪਾਲ, ਐਂਥੋਨੀ ਅਬ੍ਰਾਹਮ ਤੇ ਸੁਮਾਂਤਾ ਦੱਤਾ ਸ਼ਾਮਲ ਹਨ। ਮਹਿਲਾ ਰੈਫਰੀਆਂ 'ਚ ਰੰਜੀਤਾ ਦੇਵੀ ਤੇਕਚਾਮ ਤੇ ਸਹਾਇਕ ਰੈਫਰੀ ਮਹਿਲਾਵਾਂ 'ਚ ਯੂਵੇਨ ਫਰਨਾਂਡੀਜ਼ ਤੇ ਰਿਹੋਲਾਂਗ ਧਾਰ ਸ਼ਾਮਲ ਹਨ।


Related News