ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕੋਚ ਰਵੀ ਸ਼ਾਸਤਰੀ ਨੂੰ ਲੈ ਕੇ ਕਹੀ ਇਹ ਗੱਲ

08/17/2017 4:36:17 PM

ਕੋਲਕਾਤਾ— ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ 3-0 ਨਾਲ ਕਰਾਰੀ ਹਾਰ ਦੇਣ ਤੋਂ ਬਾਅਦ ਉਤਸ਼ਾਹਤ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਟੀਮ ਆਗਾਮੀ ਇਕ ਰੋਜ਼ਾ ਲੜੀ 'ਚ ਵੀ ਆਪਣੀ ਲੈਅ ਜਾਰੀ ਰਖਣਾ ਚਾਹੇਗੀ। ਸ਼ੰਮੀ ਨੇ ਤਿੰਨ ਮੈਚਾਂ ਦੀ ਲੜੀ 'ਚ ਕੁਲ 10 ਵਿਕਟਾਂ ਲਈਆਂ ਅਤੇ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਰਹੇ।

ਦਮਦਾਰ ਪ੍ਰਦਰਸ਼ਨ
ਸ਼ੰਮੀ ਨੇ ਕਿਹਾ, ''ਅਜਿਹੀ ਦੁਰਲਭ ਲੜੀ ਜਿੱਤਣ ਬਹੁਤ ਚੰਗਾ ਹੈ। ਅਸੀਂ ਜਿੱਤ ਦੀ ਇਸ ਲੈਅ ਨੂੰ ਜਾਰੀ ਰੱਖਣਾ ਚਾਹਾਂਗੇ ਅਤੇ ਦਮਦਾਰ ਪ੍ਰਦਰਸ਼ਨ ਕਰਨਾ ਚਾਹਾਂਗੇ। ਇਹ ਟੀਮ ਦੀ ਸਾਂਝੀ ਕੋਸ਼ਿਸ਼ ਹੈ ਅਤੇ ਅਸੀਂ ਇਕ ਟੀਮ ਦੇ ਰੂਪ 'ਚ ਕੰਮ ਕੀਤਾ। ਅਸੀਂ ਇਕ ਪਰਿਵਾਰ ਦੀ ਤਰ੍ਹਾਂ ਹਾਂ ਅਤੇ ਇਕ ਦੂਜੇ ਦੀ ਸਫਲਤਾ ਦਾ ਆਨੰਦ ਮਾਣਦੇ ਹਾਂ।'' 

ਸਾਡੇ ਵਿਚਾਲੇ ਚੰਗੀ ਸਮਝਦਾਰੀ ਵਿਕਸਿਤ 
ਇਹ ਲੜੀ ਜਿੱਤਣ ਦੇ ਨਾਲ ਭਾਰਤ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਟੈਸਟ ਟੀਮ ਰੈਂਕਿੰਗ 'ਚ ਚੋਟੀ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਭਾਰਤ ਆਈ.ਸੀ.ਸੀ. ਟੈਸਟ ਟੀਮ ਰੈਂਕਿੰਗ 'ਚ ਇਸ ਸਮੇਂ ਦੱਖਣੀ ਅਫਰੀਕਾ ਤੋਂ 15 ਅੰਕਾਂ ਦੀ ਬੜ੍ਹਤ ਦੇ ਨਾਲ ਚੋਟੀ 'ਤੇ ਮੌਜੂਦ ਹੈ। ਸ਼ੰਮੀ ਨੇ ਕਿਹਾ, ''ਸਾਡੇ ਵਿਚਾਲੇ ਚੰਗੀ ਸਮਝਦਾਰੀ ਵਿਕਸਿਤ ਹੋ ਗਈ ਹੈ। ਅਸੀਂ ਇਕ ਦੂਜੇ ਦੀ ਸਮਰਥਾ ਜਾਣਦੇ ਹਾਂ।''

ਕੋਚ ਦੇ ਬਾਰੇ 'ਚ ਕਹੀ ਇਹ ਗੱਲ
ਨਵੇਂ ਚੁਣੇ ਗਏ ਕੋਚ ਰਵੀ ਸ਼ਾਸਤਰੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਸ਼ੰਮੀ ਨੇ ਕਿਹਾ, ''ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੌਜੂਦਾ ਸਪੋਰਟ ਸਟਾਫ ਅਤੇ ਟੀਮ ਸਰਵਸ਼੍ਰੇਸ਼ਠ ਹੈ।'' ਭਾਰਤੀ ਟੀਮ ਦੇ ਬੇਹੱਦ ਬਿਜ਼ੀ ਪ੍ਰੋਗਰਾਮ ਨੂੰ ਦੇਖਦੇ ਹੋਏ ਸ਼ੰਮੀ ਨੂੰ ਸ਼੍ਰੀਲੰਕਾ ਖਿਲਾਫ ਇਕ ਰੋਜ਼ਾ ਮੈਚ ਦੀ ਲੜੀ 'ਚ ਆਰਾਮ ਦਿੱਤਾ ਗਿਆ ਹੈ।


Related News