ਆਸਟਰੇਲੀਆ 'ਚ ਭਾਰਤੀ ਹਾਕੀ ਟੀਮ ਦੀਆਂ ਖਿਡਾਰਨਾਂ ਦਾ ਹੋਇਆ ਅਪਮਾਨ

12/06/2017 4:05:15 AM

ਨਵੀਂ ਦਿੱਲੀ— ਖੇਡਾਂ 'ਚ ਸਲੈਡਿੰਗ ਲਈ ਦੁਨੀਆ ਭਰ 'ਚ ਮਸ਼ਹੂਰ ਆਸਟਰੇਲੀਆ 'ਚ ਸਾਡੀਆਂ ਲੜਕੀਆਂ ਦਾ ਫਿਰ ਤੋਂ ਅਪਮਾਨ ਹੋਇਆ ਹੈ। ਮਾਮਲਾ ਇਕ ਵੀਡੀਓ ਨਾਲ ਜੁੜਿਆ ਹੈ ਜੋ ਇਨ੍ਹਾਂ ਦਿਨਾਂ 'ਚ ਸੋਸ਼ਲ ਸਾਈਡ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਭਾਰਤ ਨਾਲ ਆਸਟਰੇਲੀਆ 'ਚ ਸਕੂਲ ਪੱਧਰ ਮੈਚ ਖੇਡਣ ਗਏ ਜੂਨੀਅਰ ਵੁਮੈਨ ਹਾਕੀ ਪਲੇਅਰਸ ਨੂੰ ਮੈਚ ਦੇ ਦੌਰਾਨ ਸਟੇਡੀਅਮ ਤੱਕ ਲੈ ਕੇ ਜਾਣ ਲਈ ਕੋਈ ਵੀ ਟਰਾਸਪੋਰਟ ਮੁਹਈਆ ਨਹੀਂ ਕਰਵਾਇਆ ਗਿਆ 'ਤੇ ਨਰਾਜ਼ਗੀ ਦਿਖਾਈ ਗਈ। ਵੁਮੈਨ ਹਾਕੀ ਪਲੇਅਰਸ ਦਾ ਕਹਿਣਾ ਹੈ ਕਿ ਟਰਾਸਪੋਰਟ ਛੱਡੋਂ ਇੱਥੇ ਤਾਂ ਠੀਕ ਢੰਗ ਦਾ ਖਾਣਾ ਵੀ ਨਹੀਂ ਮਿਲਦਾ। ਮੰਗਲਵਾਰ ਸਵੇਰੇ ਮੈਚ ਸੀ। ਅਸੀਂ ਹੋਟਲ 'ਚ ਤੈਆਰ ਬੈਠੀਆਂ ਸੀ। ਟੈਕਸੀ ਦਾ ਇੰਤਜ਼ਾਰ ਕਰ ਰਹੀਆਂ ਸੀ ਕਿ ਸਟੇਡੀਅਮ ਜਾ ਸਕੀਏ ਪਰ ਆਖਰ ਮੌਕੇ 'ਤੇ ਕਿਹਾ ਗਿਆ ਕਿ ਮੈਟਰੋ 'ਚ ਜਾਣਾ ਹੋਵੇਗਾ। ਅਸੀਂ ਮੈਟਰੋ 'ਚ ਇਕ ਘੰਟੇ ਦਾ ਸਫਰ ਕੀਤਾ। ਸਟੇਡੀਅਮ ਪਹੁੰਚਣ 'ਤੇ ਪਤਾ ਲੱਗਿਆ ਕਿ ਲੇਟ ਪਹੁੰਚਣ ਦੇ ਕਾਰਨ ਸਾਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਲੜਕੀਆਂ ਨੇ ਕਿਹਾ ਕਿ ਸੋਮਵਾਰ ਨੂੰ ਵੀ ਇਸ ਵਜ੍ਹਾਂ ਕਾਰਨ ਮੈਚ ਮਿਸ ਹੋ ਗਿਆ ਸੀ।
ਟੀਮ ਕੋਚ ਪ੍ਰਦੀਪ ਕੁਮਾਰ ਨੇ ਕਿਹਾ ਕਿ ਅਸੀਂ 2 ਤੋਂ 3 ਲੱਖ ਰੁਪਏ ਹਰ ਲੜਕੀ ਦਾ ਖਰਚ ਕਰ ਵਿਦੇਸ਼ 'ਚ ਖੇਡਣ ਆਏ ਹਾਂ ਪਰ ਆਸਟਰੇਲੀਆ 'ਚ ਸਾਡੇ ਨਾਲ ਪਰਾਇਆਂ ਦੀ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਹੈ। ਲੜਕੀਆਂ ਨੇ ਭਾਰਤ ਸਰਕਾਰ ਦੇ ਪ੍ਰਤੀ ਵੀ ਨਰਾਜ਼ਗੀ ਵਿਅਕਤ ਕੀਤੀ।


Related News