ਭਾਰਤੀ ਹਾਕੀ ਟੀਮ ਨੇ ਨੀਦਰਲੈਂਡ ਨੂੰ 4-3 ਨਾਲ ਹਰਾਇਆ

08/14/2017 12:16:17 AM

ਵਾਲਵਿਜਕ (ਨੀਦਰਲੈਂਡ)— ਕਪਤਾਨ ਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਰੋਬੋ ਸੁਪਰ ਸੀਰੀਜ਼ ਦੇ ਇਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਐਤਵਾਰ ਨੂੰ ਇੱਥੇ ਮੇਜ਼ਬਾਨ ਤੇ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਨੀਦਰਲੈਂਡ ਨੂੰ 4-3 ਨਾਲ ਹਰਾਇਆ। ਯੂਰਪੀਅਨ ਦੌਰੇ ਦੇ ਇਸ ਮਹੱਤਵਪੂਰਨ ਮੈਚ ਵਿਚ ਭਾਰਤ ਵਲੋਂ ਮਨਪ੍ਰੀਤ ਨੇ 30ਵੇਂ ਤੇ 44ਵੇਂ ਮਿੰਟ ਵਿਚ ਜਦਕਿ ਵਰੁਣ ਕੁਮਾਰ ਨੇ 17ਵੇਂ ਤੇ ਹਰਜੀਤ ਸਿੰਘ ਨੇ 49ਵੇਂ ਮਿੰਟ ਵਿਚ ਗੋਲ ਕੀਤੇ। ਨੀਦਰਲੈਂਡ ਨੇ ਪਿਛਲੇ ਹਫਤੇ ਜਰਮਨੀ ਦੀ ਮਜਬੂਤ ਟੀਮ ਨੂੰ 7-1 ਨਾਲ ਹਰਾਇਆ ਸੀ ਪਰ ਐਤਵਾਰ ਭਾਰਤੀ ਟੀਮ ਨੇ ਉਸ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ।


Related News