ਹਾਕੀ ਇੰਡੀਆ ਦੀ AGM 24 ਜੁਲਾਈ ਨੂੰ, HIL ਦੇ ਭਵਿੱਖ ''ਤੇ ਹੋਵੇਗੀ ਚਰਚਾ

07/04/2017 8:17:25 PM

ਨਵੀਂ ਦਿੱਲੀ— ਹਾਕੀ ਇੰਡੀਆ ਦੀ 24 ਜੁਲਾਈ ਨੂੰ ਹੋਣ ਵਾਲੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) 'ਚ ਭਾਰਤੀ ਹਾਕੀ ਲੀਗ ਦੇ ਭਵਿੱਖ 'ਤੇ ਚਰਚਾ ਕੀਤੀ ਜਾਵੇਗੀ ਪਰ ਜੋ ਫ੍ਰੇਂਚਾਈਜ਼ੀ ਹਟਣਾ ਚਾਹੁੰਦੀ ਹੈ ਉਸ ਨੂੰ ਆਪਣੀ ਬੈਂਕ ਗਾਰੰਟੀ ਰਾਸ਼ੀ ਗੁਆਣੀ ਪਏਗੀ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਹਾਕੀ ਇੰਡੀਆ ਨੇ ਅੰਤਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੂੰ ਸੂਚਿਤ ਕੀਤਾ ਹੈ ਕਿ ਕੁੱਝ ਫ੍ਰੇਂਚਾਈਜ਼ੀ ਟੀਮਾਂ ਨਾਲ ਜੁੜੀ ਵਿੱਤੀ ਪਰੇਸ਼ਾਨੀਆਂ ਦੇ ਕਾਰਨ 2018 'ਚ ਐੱਚ. ਆਈ. ਐੱਲ. ਨਹੀਂ ਹੋਵੇਗਾ ਪਰ ਭਾਰਤੀ ਹਾਕੀ ਦੇ ਇਕ ਚੋਟੀ ਅਧਿਕਾਰੀ ਨੇ ਇਨ੍ਹਾਂ ਅਟਕਲਾਂ ਬਾਜ਼ੀਆਂ ਨੂੰ ਬਕਵਾਸ ਕਰਾਰ ਦਿੱਤਾ ਅਤੇ ਕਿਹਾ ਕਿ ਵਿਸ਼ਵ ਸੰਸਥਾ ਨਾਲ ਇਸ ਨੂੰ ਲੈ ਕੇ ਕੋਈ ਵਾਰਤਾਲਾਪ ਨਹੀਂ ਹੋਈ। ਹਾਲਾਂਕਿ ਉਹ ਇਸ ਫ੍ਰੇਂਚਾਈਜ਼ੀ ਆਧਾਰਿਤ ਲੀਗ ਦੇ ਸਮੇਂ 'ਚ ਬਦਲਾਅ 'ਤੇ ਵਿਚਾਰ ਕਰ ਰਹੇ ਹਨ। 
ਇਸ ਚੋਟੀ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ ਕਿ ਕਿਸੇ ਵੀ ਫ੍ਰੇਂਚਾਈਜ਼ੀ ਦੇ ਕੋਲ ਹਟਣ ਦਾ ਵਿਕਲਪ ਨਹੀਂ ਹੈ ਕਿਉਂਕਿ ਹਰ ਟੂਰਨਾਮੈਂਟ ਤੋਂ ਬਾਅਦ 3 ਮਹੀਨੇ ਦੇ ਅੰਦਰ ਇਸ ਤੋਂ ਹਟਿਆ ਜਾ ਸਕਦਾ ਹੈ ਅਤੇ ਇਹ ਸਮੇਂ ਸੀਮਾ ਖਤਮ ਹੋ ਚੁੱਕੀ ਹੈ। ਜੇਕਰ ਹੁਣ ਉਹ ਅਜਿਹਾ ਕਰਦੀ ਹੈ ਤਾਂ ਉਸ ਨੂੰ ਆਪਣੀ ਬੈਂਕ ਗਾਰੰਟੀ ਰਾਸ਼ੀ ਗੁਆਉਣੀ ਪਵੇਗੀ।
ਇਸ ਅਧਿਕਾਰੀ ਨੇ ਕਿਹਾ ਕਿ ਐੱਫ. ਆਈ. ਐੱਚ. ਦੀ ਨਵੀਂ ਹਾਕੀ ਪ੍ਰੋ ਲੀਗ 2019 'ਚ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਲਈ ਐੱਚ. ਆਈ. ਐੱਲ. ਆਯੋਜਕ ਇਸ ਫ੍ਰੇਂਚਾਈਜ਼ੀ ਆਧਾਰਿਤ ਲੀਗ ਦਾ ਆਯੋਜਨ ਨਵੰਬਰ-ਦਸੰਬਰ 2018 'ਚ ਕਰਨ ਦੀ ਸੋਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਨਹੀਂ ਜਾਣਦਾ ਕਿ ਇਹ ਖਬਰ ਕਿਥੋਂ ਆਈ ਪਰ ਅਜਿਹਾ ਕੁਝ ਨਹੀਂ ਹੈ। 2018 'ਚ ਐੱਚ. ਆਈ. ਐੱਲ. ਹੋਵੇਗਾ। ਹਾਂ ਹਰ ਟੂਰਨਾਮੈਂਟ ਤੋਂ ਪਹਿਲਾ ਕੁੱਝ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਸਾਡੀ ਐੱਚ. ਆਈ .ਐੱਲ. ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। 


Related News