ਭਾਰਤੀ ਹਾਕੀ ਸੰਘ ਨੇ ਪਾਕਿਸਤਾਨ ''ਤੇ ਫਿਕਸਿੰਗ ਦਾ ਲਾਇਆ ਦੋਸ਼

07/07/2017 3:33:24 PM

ਨਵੀਂ ਦਿੱਲੀ— ਭਾਰਤੀ ਹਾਕੀ ਸੰਘ ਨੇ ਪਾਕਿਸਤਾਨ ਹਾਕੀ ਸੰਘ ਖਿਲਾਫ ਮੈਚ ਫਿਕਸਿੰਗ ਕਰਨ ਦਾ ਦੋਸ਼ ਲਾਇਆ ਹੈ। ਭਾਰਤ ਨੇ ਅੰਤਰਾਸ਼ਟਰੀ ਹਾਕੀ ਸੰਘ (ਐੱਫ. ਆਈ. ਐੱਚ.) 'ਚ ਇਸ ਦੀ ਸ਼ਿਕਾਇਤ ਦਰਜ ਕਰਵਾਉਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਵਿਸ਼ਵ ਹਾਕੀ ਲੀਗ ਦੇ ਸੈਮੀਫਾਈਨਲ ਮੈਚ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਵਲੋਂ ਲਗਾਏ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਲਈ ਅੰਤਰਾਸ਼ਟਰੀ ਹਾਕੀ ਮਹਾਸੰਘ ਹੁਣ ਮੇਜਬਾਨ ਇੰਗਲੈਂਡ ਨੂੰ ਕਹੇਗਾ। ਜਿਸ 'ਚ ਪਾਕਿਸਤਾਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਇੰਗਲੈਂਡ ਨੂੰ ਗੱਲ 'ਤੇ ਜਾਂਚ ਕਰਨੀ ਪੈ ਸਕਦੀ ਹੈ ਕਿ ਕੀ ਪਿਛਲੇ ਮਹੀਨੇ ਪਾਕਿਸਤਾਨ ਖਿਲਾਫ ਉਸ ਦੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਮੁਕਾਬਲੇ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਨਹੀਂ। ਭਾਰਤੀ ਹਾਕੀ ਨੇ ਪਿਛਲੇ ਮਹੀਨੇ ਲੰਡਨ 'ਚ ਐੱਚ. ਡਬਲਯੂ. ਐੱਲ. ਸੈਮੀਫਾਈਨਲ ਦੌਰਾਨ ਯਾਰਕਸ਼ਰ ਪੁਲਸ ਵਲੋਂ ਸਾਬਕਾ ਕਪਤਾਨ ਸਰਦਾਰ ਸਿੰਘ ਤੋਂ ਪੁੱਛ-ਗਿੱਛ ਦੇ ਸਮੇਂ ਦੀ ਵਿਸ਼ਵ ਹਾਕੀ ਸੰਸਥਾ ਨੂੰ ਰਸਮੀ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਐੱਫ. ਆਈ. ਐੱਚ. ਨੇ ਇਹ ਫੈਸਲਾ ਕੀਤਾ।
ਇਹ ਪੁੱਛ-ਗਿੱਛ ਇੰਗਲੈਂਡ ਦੀ ਭਾਰਤੀ ਮੂਲ ਦੀ ਅੰਤਰਾਸ਼ਟਰੀ ਹਾਕੀ ਖਿਡਾਰੀ ਵਲੋਂ ਇਕ ਸਾਲ ਪਹਿਲਾ ਦਰਜ ਕਰਾਏ ਗਏ ਸੈਕਸੁਅਲ ਦੇ ਮਾਮਲੇ ਦੇ ਸੰਦਰਭ 'ਚ ਕੀਤੀ ਗਈ। ਐੱਫ. ਆਈ. ਐੱਚ. ਸੀ. ਈ. ਓ. ਜੇਸਨ ਮੈਕਕ੍ਰੇਨ ਨੂੰ 5 ਜੁਲਾਈ ਨੂੰ ਭੇਜੇ ਪੱਤਰ 'ਚ ਭਾਰਤੀ ਹਾਕੀ ਦੇ ਪ੍ਰਧਾਨ ਮਰਿਅਮਾ ਕੋਸ਼ੀ ਨੇ 19 ਜੂਨ ਦੀ ਘਟਨਾ ਦੇ ਸੰਦਰਭ 'ਚ ਲਿਖਿਆ ਹੈ, ਜਿਸ 'ਚ ਇੰਗਲੀਡ ਦੀ ਜੂਨੀਅਰ ਪੱਧਰ ਦੀ ਹਾਕੀ ਖਿਡਾਰੀ ਦੀ ਸ਼ਿਕਾਇਤ 'ਤੇ 17 ਜੂਨ ਨੂੰ ਕਾਰਵਾਈ ਕਰਦੇ ਹੋਏ ਸਰਦਾਰ ਨੂੰ ਲੀਡਸ 'ਚ ਪੁੱਛ-ਗਿੱਛ ਲਈ ਬੁਲਾਇਆ ਗਿਆ ਸੀ।
ਐੱਫ. ਆਈ. ਐੱਚ. ਦੇ ਇਕ ਅਧਿਕਾਰੀ ਨੇ ਨਾਮ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਐੱਫ. ਆਈ. ਐੱਚ. ਭਾਰਤ ਦੀ ਸ਼ਿਕਾਇਤ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਅਸੀਂ ਸਮਾਨ ਪ੍ਰਕਿਰਿਆ ਦਾ ਪਾਲਣ ਕਰਾਂਗੇ ਅਤੇ ਮੇਜਬਾਨ ਸੰਘ ਇੰਗਲੈਂਡ ਹਾਕੀ ਦੇ ਸਥਾਨਕ ਵਿਧੀ ਮੁਤਾਬਕ ਬਦਲਾਅ ਏਜੰਸੀਆ ਦੀ ਸਹਾਇਤਾ ਨਾਲ ਮਾਮਲੇ ਦੀ ਜਾਂਚ ਕਰਨ ਨੂੰ ਕਹਾਂਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਗਲੇ 2 ਤੋਂ 3 ਮਹੀਨੇ 'ਚ ਰਿਪੋਰਟ ਮਿਲਣ ਦੀ ਉਮੀਦ ਹੈ। ਏ. ਆਈ. ਐੱਚ. ਨੂੰ ਇਸ ਮਾਮਲੇ ਦੀ ਸ਼ਿਕਾਇਤ ਤਦ ਕੀਤੀ ਗਈ ਜਦੋਂ ਭਾਰਤੀ ਟੀਮ ਦੇ ਮੈਨੇਜ਼ਰ ਜੁਗਰਾਜ ਸਿੰਘ ਨੇ ਟੂਰਨਾਮੈਂਟ ਤੋਂ ਬਾਅਦ ਆਪਣੀ ਰਿਪੋਰਟ ਮਿਲਣ 'ਚ ਹਾਕੀ ਇੰਡੀਆ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਨੂੰ ਕਿਹਾ। 


Related News