ਭਾਰਤੀ ਕੋਚ ਮਾਰਿਨੇ ਨੇ ਕਿਹਾ, ਨਿਰੰਤਰਤਾ ਦੀ ਕਮੀ ਵੱਡੀ ਚਿੰਤਾ

12/03/2017 10:39:02 AM

ਭੁਵਨੇਸ਼ਵਰ, (ਬਿਊਰੋ)— ਮੁੱਖ ਕੋਚ ਸੋਰਡ ਮਾਰਿਨੇ ਨੇ ਅੱਜ ਕਿਹਾ ਕਿ ਭਾਰਤ ਲਈ ਸਭ ਤੋਂ ਵੱਡੀ ਚਿੰਤਾ ਨਿਰੰਤਰਤਾ ਦੀ ਕਮੀ ਹੈ ਕਿਉਂਕਿ ਉਨ੍ਹਾਂ ਨੂੰ ਰੱਖਿਆਤਮਕ ਗਲਤੀਆਂ ਦੇ ਕਾਰਨ ਅੱਜ ਇੱਥੇ ਹਾਕੀ ਵਿਸ਼ਵ ਲੀਗ ਦੇ ਪੂਲ ਬੀ ਦੇ ਦੂਜੇ ਮੈਚ 'ਚ ਆਪਣੇ ਤੋਂ ਹੇਠਲੀ ਰੈਂਕਿੰਗ ਦੀ ਟੀਮ ਇੰਗਲੈਂਡ ਤੋਂ 2-3 ਨਾਲ ਹਾਰ ਦਾ ਮੂੰਹ ਵੇਖਣਾ ਪਿਆ।

ਭਾਰਤ ਦੀਆਂ ਰੱਖਿਆਤਮਕ ਕਮੀਆਂ ਦੇ ਬਾਰੇ 'ਚ ਪੁੱਛਣ 'ਤੇ ਮਾਰਿਨੇ ਨੇ ਕਿਹਾ, ''ਇਹ ਖੇਡ ਦਾ ਹਿੱਸਾ ਹੈ ਅਤੇ ਤੁਸੀਂ ਹਰ ਹਾਲਤ 'ਚ ਇਸ ਤੋਂ ਬਚਨਾ ਚਾਹੋਗੇ। ਖਿਡਾਰੀ ਇਸ ਨੂੰ ਜਾਣਬੁੱਝ ਕੇ ਨਹੀਂ ਕਰਦੇ ਪਰ ਇਸ ਦੀ ਵਜ੍ਹਾ ਕਰਕੇ ਅਸੀਂ ਮੈਚ ਗੁਆ ਬੈਠੇ।'' ਉਨ੍ਹਾਂ ਕਿਹਾ, ''ਇਹ ਸਿਰਫ ਡਿਫੈਂਸ ਦਾ ਹੀ ਮਾਮਲਾ ਨਹੀਂ ਸੀ। ਸ਼ੁਰੂ 'ਚ ਖੇਡ ਜਿਸ ਰਫਤਾਰ ਨਾਲ ਚਲ ਰਿਹਾ ਸੀ ਉਹ ਕਾਫੀ ਨਹੀਂ ਸੀ। ਅਸੀਂ ਕਾਫੀ ਲੰਬੇ ਸਮੇਂ ਤੱਕ ਗੇਂਦ ਰੱਖੀ, ਅਸੀਂ ਕਈ ਵਾਰ ਗੇਂਦ ਗੁਆਈ। ਅਸੀਂ ਕੱਲ ਵਾਂਗ ਨਹੀਂ ਖੇਡਾਂਗੇ।''


Related News