ਜਲਦ ਹੀ ਪ੍ਰਸ਼ੰਸਕਾਂ ਨੂੰ ਦਿਖਾਉਣਗੇ ਧੋਨੀ ਆਪਣਾ ਲੁੰਗੀ ਡਾਂਸ (ਤਸਵੀਰਾਂ)

Friday, May 19, 2017 3:44 PM
ਨਵੀਂ ਦਿੱਲੀ — ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਹੈਲੀਕਾਪਟਰ ਸ਼ਾਟ ਅਤੇ ਆਪਣੀ ਕਪਤਾਨੀ ਦੇ ਵਧੀਆਂ ਪ੍ਰਦਰਸ਼ਨ ਦੇ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਰੱਖਦੇ ਹਨ ਪਰ ਹੁਣ ਉਹ ਬਹੁਤ ਹੀ ਜਲਦੀ ਆਪਣੇ ਪ੍ਰਸ਼ੰਸਕਾਂ ਨੂੰ ਲੁੰਗੀ ਡਾਂਸ ਕਰਦੇ ਨਜ਼ਰ ਆਉਣਗੇ।
ਟੀ-20 ''ਚ ਆਪਣੀ ਟੀਮ ਪੁਣੇ ਨੂੰ ਪਹਿਲੀ ਵਾਰ ਫਾਈਨਲ ''ਚ ਪਹੁੰਚਾਉਣ ''ਚ ਅਹਿਮ ਭੂਮਿਕਾ ਨਿਭਾਉਣ ਵਾਲੇ ਧੋਨੀ ਦਰਅਸਲ ਇਕ ਵਿਗਿਆਪਨ ''ਚ ਮਸ਼ਹੂਰ ਡਾਂਸਰ ਅਤੇ ਅਭਿਨੇਤਾ ਪ੍ਰਭੂ ਦੇਵਾ ਨਾਲ ਦਿਖਾਈ ਦੇਣਗੇ, ਜਿਸ ''ਚ ਉਹ ਦੱਖਣੀ ਭਾਰਤ ਸ਼ੈਲੀ ''ਚ ਲੁੰਗੀ ਪਾ ਕੇ ਨੱਚ ਰਹੇ ਹਨ। ਇਸ ਵਿਗਿਆਪਨ ''ਚ ਧੋਨੀ ਨੇ ਸੁਨਹਿਰੇ ਰੰਗ ਦੀ ਕਮੀਕਾ ਅਤੇ ਸੁਨਹਿਰੇ ਬਾਰਡਰ ਵਾਲੀ ਸਫੇਦ ਰੰਗ ਦੀ ਰਿਵਾਇਤੀ ਲੁੰਗੀ ਪਾਈ ਹੋਈ ਹੈ।
ਇਸ ਤੋਂ ਇਲਾਵਾ ਕ੍ਰਿਕਟਰ ਨੇ ਗੋਲਡਨ ਘੜੀ ਵੀ ਪਾਈ ਹੋਈ ਹੈ ਅਤੇ ਉਹ ਇਸ ਅਵਤਾਰ ''ਚ ਪੂਰੀ ਤਰ੍ਹਾਂ ਦੱਖਣੀ ਅਫਰੀਕੀ ਭਾਰਤੀ ਵਾਂਗ ਲੱਗਦੇ ਹਨ। ਰਾਂਚੀ ਦੇ ਰਹਿਣ ਵਾਲੇ ਧੋਨੀ ਅਤੇ ਪ੍ਰਭੂ ਨੇ ਇਸ ਵਿਗਿਆਪਨ ''ਚ ਰਜਨੀਕਾਂਤ ਸਟਾਈਲ ਦੇ ਕੁਝ ਡਾਂਸ ਐਕਸ਼ਨ ਵੀ ਕੀਤੇ ਹਨ। ਮੈਦਾਨ ''ਤੇ ਬੇਹਦ ਸ਼ਾਂਤ ਰਹਿਣ ਵਾਲੇ ਧੋਨੀ ਨੂੰ ਨੱਚਦੇ ਹੋਏ ਦੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਨਿਸ਼ਚਿਤ ਹੀ ਇਕ ਵੱਖਰਾ ਅਨੁਭਵ ਹੋਵੇਗਾ। ਇਸ ਤੋਂ ਪਹਿਲਾ ਵਿਕਟਕੀਪਰ ਬੱਲੇਬਾਜ਼ ਨੂੰ ਪੁਣੇ ਟੀਮ ਦੇ ਇਕ ਵਿਗਿਆਪਨ ''ਚ ਵੀ ਡਾਂਸ ਕਰਦੇ ਹੋਏ ਦੇਖਿਆ ਗਿਆ ਸੀ ਪਰ ਇਸ ਵਾਰ ਲੁੰਗੀ ਪਾ ਕੇ ਡਾਂਸ ਕਰਨਾ ਉਨ੍ਹਾਂ ਦਾ ਵੱਖਰਾ ਅੰਦਾਜ਼ ਹੋਵੇਗਾ।
ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਚੁੱਕੇ ਧੋਨੀ ਅੱਜ ਵੀ ਆਪਣੇ ਅਨੁਭਵ ਅਤੇ ਜਬਰਦਸਤ ਕ੍ਰਿਕਟ ਸਮਝ ਲਈ ਕ੍ਰਿਕਟ ਪ੍ਰੇਮੀਆਂ ''ਚ ਮਸ਼ਹੂਰ ਹਨ ਅਤੇ ਮੈਦਾਨ ''ਤੇ ਉਨ੍ਹਾਂ ਦੇ ਸ਼ਾਟਜ਼ ਦੇ ਨਾਲ-ਨਾਲ ਬਾਈਕ ਦੇ ਸ਼ੌਕ, ਵੱਖਰੇ-ਵੱਖਰੇ ਹੇਅਰਸਟਾਈਲ, ਉਨ੍ਹਾਂ ਦੇ ਵਿਅਕਤੀਗਤ ਜੀਵਨ ਨਾਲ ਜੁੜੇ ਪਹਿਲੂ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ''ਚ ਚਰਚਾ ਦਾ ਵਿਸ਼ਾ ਰਹਿੰਦੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!