ਭਾਰਤੀ ਕਪਤਾਨ ਦਾ ਹੋਇਆ ਟਵਿੱਟਰ ਅਕਾਊਂਟ ਹੈਕ, ਪ੍ਰਸ਼ੰਸਕਾਂ ਨੂੰ ਦਿੱਤਾ ਇਹ ਮੈਸੇਜ਼ (ਵੀਡੀਓ)

06/27/2017 3:16:17 PM

ਨਵੀਂ ਦਿੱਲੀ— ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਮਿਤਾਲੀ ਇਸ ਸਮੇਂ ਇੰਗਲੈਂਡ 'ਚ ਹੈ ਅਤੇ ਮਹਿਲਾ ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਅਗਵਾਈ ਕਰ ਰਹੀ ਹੈ। ਮਿਤਾਲੀ ਨੇ ਆਪਣੇ ਪ੍ਰਸ਼ੰਸਕਾਂ ਤੱਕ ਟਵਿੱਟਰ ਅਕਾਊਂਟ ਹੈਕ ਹੋਣ ਦੀ ਖਬਰ ਪਹੁੰਚਾਣ ਲਈ ਸਪੈਸ਼ਲ ਵੀਡੀਓ ਮੈਸੇਜ਼ ਦਾ ਸਹਾਰਾ ਲਿਆ ਹੈ। 9 ਸਕਿੰਟ ਦੇ ਇਸ ਵੀਡੀਓ 'ਚ ਮਿਤਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਅਕਾਊਂਟ ਨੂੰ ਕਿਸੇ ਨੇ ਹੈਕ ਕਰ ਲਿਆ ਹੈ ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਟਵੀਟ ਅਤੇ ਮੈਸੈਜ਼ਾਂ ਨੂੰ ਇੰਗਨੋਰ ਕਰਨ ਲਈ ਕਿਹਾ ਹੈ। ਇਸ ਵੀਡੀਓ ਨੂੰ ਕਲ ਹੀ ਪੋਸਟ ਕੀਤਾ ਗਿਆ ਹੈ।

ਦੱਸ ਦਈਏ ਕਿ ਮਿਤਾਲੀ ਇਸ ਸਮੇਂ ਇੰਗਲੈਂਡ 'ਚ ਵਿਸ਼ਵ ਕੱਪ ਖੇਡ ਰਹੀ ਹੈ। ਹਾਲ ਹੀ 'ਚ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ 'ਚ ਇੰਗਲੈਂਡ 'ਤੇ 35 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਸ 'ਚ ਮਿਤਾਲੀ ਨੇ 71 ਦੌੜਾਂ ਦਾ ਯੋਗਦਾਨ ਦਿੱਤਾ।


Related News