ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗਾ

10/23/2017 8:45:05 AM

ਮੈਕਸਿਕੋ, (ਬਿਊਰੋ)— ਭਾਰਤੀ ਮਹਿਲਾ ਕੰਪਾਊਂਡ ਟੀਮ ਨੂੰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਕੋਲੰਬੀਆ ਤੋਂ 228-234 ਨਾਲ ਹਰਾ ਕੇ ਟੂਰਨਾਮੈਂਟ 'ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ ਦੇ ਕੰਪਾਊਂਡ ਟੀਮ ਤੀਰਅੰਦਾਜ਼ੀ ਵਰਗ 'ਚ ਭਾਰਤ ਦਾ ਇਹ ਪਹਿਲਾ ਤਮਗਾ ਹੈ ਜਦਕਿ ਚੈਂਪੀਅਨਸ਼ਿਪ 'ਚ ਓਵਰਆਲ ਉਸ ਦਾ ਇਹ ਪੰਜਵਾਂ ਤਮਗਾ ਹੈ। 

ਭਾਰਤੀ ਮਹਿਲਾ ਕੰਪਾਊਂਡ ਟੀਮ 'ਚ ਸ਼ਾਮਲ ਤ੍ਰਿਸ਼ਾ ਦੇਬ, ਲਿਲੀ ਚਾਨੂੰ ਪਾਓਨਾਮ ਅਤੇ ਜੋਤੀ ਸੁਰੇਖਾ ਵੇਨਮ ਨੂੰ ਫਾਈਨਲ ਮੁਕਾਬਲੇ 'ਚ ਚੌਥਾ ਦਰਜਾ ਪ੍ਰਾਪਤ ਕੋਲੰਬੀਆਈ ਦੀ ਵਿਸ਼ਵ ਰਿਕਾਰਡਧਾਰੀ ਸਾਰਾ ਲਾਪੋਜ, ਅਲੇਜਾਂਦਰੋ ਉਸਕੀਆਨੋ ਅਤੇ ਨੋਰਾ ਵਾਲਡੇਜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜੇਤੂ ਕੋਲੰਬੀਆ ਦੀ ਟੀਮ ਨੇ 58, 59, 59 ਅਤੇ 58 ਦੀ ਬਦੌਲਤ ਕੁੱਲ 234 ਅੰਕ ਬਣਾਏ ਜਦਕਿ ਭਾਰਤੀ ਟੀਮ ਨੇ 55, 58, 60 ਅਤੇ 55 ਅੰਕਾਂ ਦੇ ਸਹਾਰੇ 228 ਦਾ ਸਕੋਰ ਕੀਤਾ। ਕੋਰੀਆ ਦੀ ਟੀਮ ਨੇ ਜਰਮਨੀ ਨੂੰ 235-227 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।


Related News