ਛੇਤਰੀ ਦੇ ਗੋਲ ਨਾਲ ਭਾਰਤ ਜਿੱਤਿਆ

06/14/2017 2:10:58 AM

ਬੇਂਗਲੁਰੂ— ਕਪਤਾਨ ਸੁਨੀਲ ਛੇਤਰੀ ਦੇ ਦੂਸਰੇ ਹਾਫ ਦੇ  ਸ਼ਾਨਦਾਰ ਗੋਲ ਨਾਲ ਭਾਰਤ ਨੇ ਕਿਰਗੀਜੀਸਤਾਨ ਨੂੰ ਏ.ਐੱਫ.ਸੀ. ਏਸ਼ੀਆ ਕੱਪ ਫੁੱਟਬਾਲ ਕੁਆਲੀਫਾਇਰਜ਼ ਦੇ ਗਰੁੱਪ-'ਏ' ਮੈਚ ਵਿਚ 1-0 ਨਾਲ ਹਰਾ ਦਿੱਤਾ। ਸ਼੍ਰੀ ਕਾਂਤੀਰਵਾ ਸਟੇਡੀਅਮ ਵਿਚ ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਛੇਤਰੀ ਨੇ ਮੈਚ ਦਾ ਇਕੋ ਇਕ ਮਹੱਤਵਪੂਰਨ ਗੋਲ 69ਵੇਂ ਮਿੰਟ ਵਿਚ ਕੀਤਾ। ਛੇਤਰੀ ਦਾ ਕਿਰਗੀਜੀਸਤਾਨ ਖਿਲਾਫ ਲਗਾਤਾਰ ਤਿੰਨ ਮੈਚਾਂ ਵਿਚ ਇਹ ਤੀਸਰਾ ਗੋਲ ਸੀ। ਭਾਰਤ ਹੁਣ ਇਸ ਜਿੱਤ ਨਾਲ ਗਰੁੱਪ ਵਿਚ ਚੋਟੀ 'ਤੇ ਪਹੁੰਚ ਗਿਆ ਹੈ।


Related News