ਭਾਰਤ ਨੇ ਜਿੱਤੀ ਕਾਂਸੀ

06/26/2017 10:01:03 PM

ਨਵੀਂ ਦਿੱਲੀ— ਭਾਰਤ ਨੇ ਜਰਮਨੀ ਦੇ ਸੁਹਲ 'ਚ ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਮੁਕਾਬਲੇ  'ਚ ਸੋਮਵਾਰ ਨੂੰ 25 ਮੀਟਰ ਰੈਪਿਡ ਫਾਇਰ ਪਿਸਟਲ ਸਪਰਧਾ 'ਚ ਕਾਂਸੀ ਤਮਗਾ ਜਿੱਤਿਆ। ਅਨੀਸ਼, ਅਨੰਹਦ ਜਵਾਂਡਾ ਅਤੇ ਸ਼ਿਵਮ ਸ਼ੁਕਲਾ ਦੀ ਤਿਕੜੀ ਨੇ 1711 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ। ਭਾਰਤ ਨੇ ਟੂਰਨਾਮੈਂਟ 'ਚ ਹੁਣ ਤਕ 2 ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤ ਲਿਆ ਹੈ। ਅਨੀਸ਼ ਦਾ ਟੂਰਨਾਮੈਂਟ 'ਚ ਇਹ ਦੂਸਰਾ ਤਮਗਾ ਹੈ। 


Related News