ਭਾਰਤ ਨੇ ਚਿਲੀ ਨੂੰ ਹਰਾ ਜਿੱਤਿਆ ਵਿਸ਼ਵ ਹਾਕੀ ਲੀਗ ਫਾਈਨਲ

04/10/2017 3:17:37 PM

ਵੈਸਟ ਵੈਂਕੁਵਰ— ਭਾਰਤ ਨੇ ਇੱਥੇ ਚਿਲੀ ਨੂੰ ਰੋਮਾਚਕ ਫਾਈਨਲ ਮੁਕਾਬਲੇ ''ਚ ਸ਼ੂਟਆਊਟ ''ਚ ਹਰਾ ਕੇ ਮਹਿਲਾ ਹਾਕੀ ਵਿਸ਼ਵ ਲੀਗ ਦੇ ਦੂਜੇ ਦੌਰ ''ਚ ਜਿੱਤ ਹਾਸਲ ਕੀਤੀ ਅਤੇ ਵਿਸ਼ਵ ਲੀਗ ਸੇਮੀਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ। ਦੋਵੇਂ ਟੀਮਾਂ ਕੱਲ ਨਿਰਧਾਰਤ ਸਮੇਂ ''ਚ 1-1 ਦੀ ਬਰਾਬਰੀ ''ਤੇ ਰਹੀਆਂ, ਜਿਸ ''ਚ ਮੈਚ ਸ਼ੂਟਆਊਟ ''ਚ ਚਲਾ ਗਿਆ। ਸ਼ੂਟਆਊਟ ''ਚ ਭਾਰਤੀ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਖੇਡ ਦਿਖਾ ਕੇ ਆਪਣੀ ਟੀਮ ਨੂੰ ਜੇਤੂ ਬਣਾਉਣ ''ਚ ਸਹਾਇਤਾ ਕੀਤੀ। ਸਵਿਤਾ ਨੂੰ ਟੂਰਨਾਮੈਂਟ ਦੀ ਸਰਵਸ਼੍ਰੇਸ਼ਠ ਗੋਲਕੀਪਰ ਚੁਣਿਆ ਗਿਆ। ਉਸ ਨੇ ਗੋਲ ਦੇ ਪਿੱਛੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਿਮ ਜੈਕਬ ਅਤੇ ਜੋਸੇਫਾ ਵਿਲਾਲਾਬੇਤਿਆ ਨੂੰ ਗੋਲ ਨਹੀਂ ਕਰਨ ਦਿੱਤੇ। ਕਪਤਾਨ ਰਾਣੀ ਅਤੇ ਮੋਨਿਕਾ ਨੇ ਗੋਲ ਕਰ ਕੇ ਭਾਰਤ ਨੂੰ ਸ਼ੂਟਆਊਟ ''ਚ 2-0 ਨਾਲ ਬੜ੍ਹਤ ਦਿਲਾ ਦਿੱਤੀ। ਚਿੱਲੀ ਦੀ ਕੈਰੋਲੀਨਾ ਗਾਰਸੀਆ ਨੇ ਤੀਜੀ ਕੋਸ਼ਿਸ਼ ''ਚ ਗੋਲ ਕੀਤਾ ਪਰ ਦੀਪਿਕਾ ਨੇ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਲਾਈ। ਪੰਜਵੇ ਮਿੰਟ ''ਚ ਮਾਰੀਆ ਮਾਲਦੋਨਾਡੋ ਨੇ ਚਿਲੀ ਲਈ ਗੋਲ ਕੀਤਾ, ਸ਼ੁਰੂ ''ਚ ਹੀ ਪਿਛੜਨ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੇ ਉਮੀਦ ਨਹੀਂ ਛੱਡੀ। ਭਾਰਤੀ ਖਿਡਾਰੀਆਂ ਨੇ ਬੇਹਤਰੀਨ ਡਿਫੈਂਸ ''ਚ ਚਿਲੀ ਨੂੰ ਫਿਰ ਦੁਬਾਰਾ ਗੋਲ ਨਹੀਂ ਕਰਨ ਦਿੱਤਾ।

Related News