ਅਰਜਨਟੀਨਾ ਨਾਲ ਹੋਵੇਗਾ ਭਾਰਤ ਦਾ ਸੈਮੀਫਾਈਨਲ ਮੁਕਾਬਲਾ

12/08/2017 11:03:56 AM

ਭੁਵਨੇਸ਼ਵਰ, (ਬਿਊਰੋ)— ਜਰਮਨੀ ਨੇ ਸਾਬਕਾ ਚੈਂਪੀਅਨ ਨੀਦਰਲੈਂਡ ਨੂੰ ਰੋਮਾਂਚਕ ਸ਼ੂਟਆਊਟ 'ਚ 4-3 ਨਾਲ ਹਰਾ ਕੇ ਹਾਕੀ ਵਿਸ਼ਵ ਲੀਗ ਫਾਈਨਲ ਦੇ ਅੰਤਿਮ 4 'ਚ ਪ੍ਰਵੇਸ਼ ਕਰ ਲਿਆ ਜਦਕਿ ਦੁਨੀਆ ਦੀ ਨੰਬਰ ਇਕ ਟੀਮ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। 
ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਸ਼ੁੱਕਰਵਾਰ ਨੂੰ ਅਰਜਨਟੀਨਾ ਨਾਲ ਅਤੇ ਜਰਮਨੀ ਦਾ 9 ਦਸੰਬਰ ਨੂੰ ਆਸਟਰੇਲੀਆ ਨਾਲ ਹੋਵੇਗਾ। ਸ਼ੁੱਕਰਵਾਰ ਨੂੰ ਇੰਗਲੈਂਡ ਅਤੇ ਨੀਂਦਰਲੈਂਡ ਕਲਾਸੀਫਿਕੇਸ਼ਨ ਮੈਚ ਖੇਡਣਗੇ। ਇਨ੍ਹਾਂ ਰੋਮਾਂਚਕ ਮੁਕਾਬਲੇ ਹੋਣ ਨਾਲ ਇਹ ਟੂਰਨਾਮੈਂਟ ਬਹੁਤ ਹੀ ਰੋਮਾਂਚਕ ਹੋਣ ਵਾਲਾ ਹੈ।


Related News