ਭਾਰਤ ਪਹਿਲਾਂ ਕੀਤੇ ਗਏ ਕਰਾਰ ਨੂੰ ਪੂਰਾ ਕਰੇ ਫਿਰ ਖੇਡਾਗੇ ICC ਵਰਲਡ ਲੀਗ : ਪਾਕਿਸਾਤਨ

10/18/2017 10:12:49 PM

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈ. ਸੀ. ਸੀ. ਵਲੋਂ ਆਯੋਜਿਤ ਹੋਣ ਵਾਲੀ ਟੈਸਟ ਚੈਂਪੀਅਨਸ਼ਿਪ ਅਤੇ ਇਕ ਰੋਜ਼ਾ ਲੀਗ 'ਚ ਸ਼ਾਮਲ ਹੋਣ ਦੇ ਲਈ ਇਕ ਸ਼ਰਤ ਰੱਖੀ ਹੈ ਕਿ ਜੇਕਰ ਬੀ. ਸੀ. ਸੀ. ਆਈ. ਪਾਕਿਸਤਾਨ ਬੋਰਡ ਦੇ ਨਾਲ 2014 'ਚ ਹੋਈ ਸਹਿਮਤੀ (mou) 'ਤੇ ਰਾਜ਼ੀ ਨਹੀਂ ਹੁੰਦੀ ਹੈ ਤਾਂ ਉਹ ਇਸ ਲੀਗ 'ਚ ਹਿੱਸਾ ਨਹੀਂ ਲੈਣਗੇ।
ਆਈ. ਸੀ. ਸੀ. ਚੈਂਪੀਅਨਸ਼ਿਪ 'ਚ ਹਿੱਸਾ ਲੈਣ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੈਅਰਮੇਨ ਨਜ਼ਮ ਸੇਠੀ ਨੇ ਕਿਹਾ ਕਿ ਪੀ. ਸੀ. ਬੀ. ਟੈਸਟ ਚੈਂਪੀਅਨਸ਼ਿਪ ਅਤੇ ਵਨ ਡੇ ਲੀਗ 'ਚ ਹਿੱਸਾ ਲੈਣ 'ਤੇ ਸਾਰੇ ਦਸਤਾਖਤ ਕਰੇਗਾ, ਜਦੋਂ ਭਾਰਤੀ ਕ੍ਰਿਕਟ ਬੋਰਡ ਦੋਵੇਂ ਦੇਸ਼ਾਂ ਦੇ ਵਿਚਾਲੇ ਹੋਏ ਸਾਲ 2014 'ਚ ਦੋ-ਪੱਖੀ ਸੀਰੀਜ਼ ਦੇ ਕਰਾਰ 'ਤੇ ਆਪਣਾ ਮਤ ਰੱਖੇਗਾ, ਨਹੀਂ ਤਾਂ ਅਸੀਂ ਇਸ ਲੀਗ 'ਚ ਹਿੱਸਾ ਨਹੀਂ ਲਵਾਂਗੇ। ਉਸ ਨੇ ਕਿਹਾ ਕਿ 2 ਸਾਲਾਂ ਚੈਂਪੀਅਨਸ਼ਿਪ ਲੀਗ ਦੇ ਲਈ ਜਰੂਰੀ ਸਾਰੇ ਦਸਤਾਵੇਜ਼ ਬੋਰਡ 3 ਤੋਂ 4 ਮਹੀਨੇ 'ਚ ਆਈ. ਸੀ. ਸੀ. ਨੂੰ ਦੇ ਦੇਣਗੇ ਪਰ ਉਸ ਤੋਂ ਪਹਿਲਾਂ ਸਾਡੀਆਂ ਸ਼ਰਤਾਂ 'ਤੇ ਵੀ ਵਿਚਾਰ ਕਰਨਾ ਹੋਵੇਗਾ।
ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟ ਬੋਰਡ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਵਿਚਾਲੇ 2014 'ਚ ਇਕ ਐੱਮ. ਓ. ਯੂ. ਦੇ ਤਹਿਤ 2015 ਤੋਂ 2023 ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ 6 ਦੋ-ਪੱਖੀ ਸੀਰੀਜ਼ ਖੇਡਣ 'ਤੇ ਫੈਸਲਾ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ 2015 'ਚ ਪਾਕਿਸਤਾਨ 'ਚ ਸੀਰੀਜ਼ ਦੇ ਨਾਲ ਹੁੰਦੀ ਪਰ ਪਾਕਿਸਤਾਨ 'ਚ ਅੱਤਵਾਦੀ ਮਾਹੌਲ ਅਤੇ ਦੋਵਾਂ ਦੇਸ਼ਣ ਦੇ ਵਿਚਾਲੇ ਸਰਹਦ 'ਤੇ ਵਧਦੇ ਹੋਏ ਤਣਾਅ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ.  ਨੇ ਇਸ ਕਰਾਰ 'ਤੇ ਕੋਈ ਫੈਸਲਾ ਨਹੀਂ ਕੀਤਾ। ਪੀ. ਸੀ. ਬੀ. ਦੀਆਂ ਸ਼ਰਤਾਂ 'ਤੇ ਆਈ. ਸੀ. ਸੀ. ਦਾ ਫੈਸਲਾ ਦੇਖਣੀ ਵੀ ਦਿਲਚਸਪ ਰਹੇਗਾ ਅਤੇ ਨਾਲ ਹੀ ਬੀ. ਸੀ. ਸੀ. ਆਈ. ਇਸ ਮਾਮਲੇ ਨੂੰ ਲੈ ਕੇ ਆਪਣਾ ਕਿ ਮੱਤ ਰੱਖਦੀ ਹੈ ਇਹ ਵੀ ਆਉਣ ਵਾਲੇ ਦਿਨਾਂ 'ਚ ਪਤਾ ਚੱਲ ਸਕੇਗਾ।
ਜ਼ਿਕਰਯੋਗ ਹੈ ਕਿ ਆਕਲੈਂਡ 'ਚ ਹੋਈ ਆਈ. ਸੀ. ਸੀ. ਦੀ ਬੈਠਕ 'ਚ 2019 ਵਿਸ਼ਵ ਕੱਪ ਤੋਂ ਬਾਅਦ ਟੈਸਟ ਚੈਂਪੀਅਨਸ਼ਿਪ ਅਤੇ ਇਕ ਰੋਜਾ ਲੀਗ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਹੀ ਬੈਠਕ 'ਚ 4 ਦਿਨਾਂ ਨੂੰ ਵੀ ਪ੍ਰਯੋਗ ਦੇ ਤੌਰ 'ਤੇ ਮੰਜੂਰੀ ਦਿੱਤੀ ਗਈ ਸੀ।


Related News