ਨਾਗਪੁਰ ''ਚ ਜਿੱਤ ਦੀ ਹੈਟ੍ਰਿਕ ਲਈ ਉਤਰੇਗਾ ਭਾਰਤ

11/23/2017 2:58:19 AM

ਨਾਗਪੁਰ— ਭਾਰਤ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ 2017 'ਚ ਜਿੱਤ ਦੀ ਹੈਟ੍ਰਿਕ ਲਾਉਣ ਅਤੇ ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਸੀਰੀਜ਼ 'ਚ ਬੜ੍ਹਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗਾ।
ਭਾਰਤ ਨੇ ਨਾਗਪੁਰ ਦੇ ਇਸ ਮੈਦਾਨ 'ਚ ਇਸ ਸਾਲ ਟੀ-20 ਮੈਚ ਅਤੇ ਵਨ ਡੇ ਮੈਚ ਵਿਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਹੁਣ ਵਾਰੀ ਟੈਸਟ ਮੈਚ ਦੀ ਹੈ। ਇਸ ਮੈਦਾਨ 'ਤੇ ਭਾਰਤ ਦਾ ਟੈਸਟ ਮੈਚਾਂ 'ਚ ਸ਼ਾਨਦਾਰ ਰਿਕਾਰਡ ਹੈ। ਉਸ ਨੇ ਇਥੇ 5 ਟੈਸਟ ਖੇਡੇ ਹਨ, ਜਿਸ 'ਚੋਂ 3 ਜਿੱਤੇ, 1 ਡਰਾਅ ਖੇਡਿਆ ਅਤੇ 1 ਹਾਰਿਆ ਹੈ। ਸ਼੍ਰੀਲੰਕਾਈ ਟੀਮ ਪਹਿਲੀ ਵਾਰ ਇਸ ਮੈਦਾਨ 'ਚ ਕੋਈ ਟੈਸਟ ਮੈਚ ਖੇਡਣ ਉਤਰੇਗੀ।


Related News