ਹਾਕੀ : ਕਾਂਸੀ ਤਮਗਾ ਜਿੱਤ ਕੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਣ ਉਤਰੇਗਾ ਭਾਰਤ

12/10/2017 4:34:53 AM

ਭੁਵਨੇਸ਼ਵਰ— ਮੀਂਹ ਵਿਚਾਲੇ ਖੇਡੇ ਗਏ ਪਿਛਲੇ ਮੈਚ 'ਚ ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ ਮਿਲੀ ਹਾਰ ਦਾ ਦੁੱਖ ਭੁਲਾਉਂਦਿਆਂ ਭਾਰਤੀ ਹਾਕੀ ਟੀਮ ਕਾਂਸੀ ਤਮਗੇ ਦੇ ਮੁਕਾਬਲੇ 'ਚ ਉਤਰੇਗੀ ਤਾਂ ਉਸ ਦਾ ਇਰਾਦਾ ਪਿਛਲੀ ਵਾਰ ਦੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਪੋਡੀਅਮ ਫਿਨਿਸ਼ ਦਾ ਹੋਵੇਗਾ।
ਰਾਏਪੁਰ 'ਚ ਪਿਛਲੀ ਹਾਕੀ ਵਿਸ਼ਵ ਲੀਗ ਫਾਈਨਲਸ 'ਚ ਭਾਰਤ ਨੇ ਕਾਂਸੀ ਤਮਗਾ ਹੀ ਜਿੱਤਿਆ ਸੀ ਪਰ ਇਸ ਵਾਰ ਕੁਆਰਟਰ ਫਾਈਨਲ ਵਿਚ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੂੰ ਸਡਨ ਡੈੱਥ ਵਿਚ ਹਰਾ ਕੇ ਮੇਜ਼ਬਾਨ ਨੇ ਤਮਗੇ ਦਾ ਰੰਗ ਬਿਹਤਰ ਕਰਨ ਦੀ ਉਮੀਦ ਕੀਤੀ ਸੀ ਪਰ ਕੱਲ ਅਰਜਨਟੀਨਾ ਤੋਂ ਇਕ ਗੋਲ ਨਾਲ ਹਾਰ ਕੇ ਉਸਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।


Related News