ਬੰਗਲਾਦੇਸ਼ ਖਿਲਾਫ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗਾ ਭਾਰਤ

Thursday, October 12, 2017 4:31 PM
ਬੰਗਲਾਦੇਸ਼ ਖਿਲਾਫ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗਾ ਭਾਰਤ

ਢਾਕਾ— ਜਾਪਾਨ ਨੂੰ 5-1 ਨਾਲ ਹਰਾਉਣ ਦੇ ਬਾਅਦ ਆਤਮਵਿਸ਼ਵਾਸ ਨਾਲ ਭਰਿਆ ਭਾਰਤ ਬੰਗਲਾਦੇਸ਼ ਦੇ ਖਿਲਾਫ ਸ਼ੁੱਕਰਵਾਰ ਨੂੰ ਪੁਰਸ਼ ਹਾਕੀ ਏਸ਼ੀਆ ਕੱਪ ਦੇ ਦੂਜੇ ਪੂਲ 'ਚ ਜਿੱਤ ਦੀ ਲੈਅ ਕਾਇਮ ਰੱਖਣ ਉਤਰੇਗਾ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਜਾਪਾਨ ਦੇ ਖਿਲਾਫ ਸ਼ੁੱਕਰਵਾਰ ਦਾ ਮੈਚ ਜਿੱਤਣ 'ਚ ਕੋਈ ਮੁਸ਼ਕਤ ਨਹੀਂ ਕਰਨੀ ਹੋਵੇਗੀ।

ਨਵੇਂ ਕੋਚ ਦੇ ਮਾਰਗਦਰਸ਼ਨ 'ਚ ਪਹਿਲਾ ਟੂਰਨਾਮੈਂਟ ਖੇਡ ਰਹੀ ਭਾਰਤੀ ਟੀਮ ਨੇ ਜਾਪਾਨ ਵਿਰੁੱਧ ਕੱਲ ਹੋਏ ਮੈਚ 'ਚ ਹਰ ਕੁਆਰਟਰ 'ਚ ਗੋਲ ਕੀਤੇ ਅਤੇ ਮੈਚ ਜਿੱਤਿਆ ਸੀ। ਉਸ ਦੇ ਲਈ ਐੱਸ.ਵੀ. ਸੁਨੀਲ, ਲਲਿਤ ਉਪਾਧਿਆਏ, ਰਮਨਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ। ਨਵੇਂ ਕੋਚ ਸ਼ੋਰਡ ਮਾਰਿਨੇ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੇ ਖਿਡਾਰੀ ਸ਼ੁੱਕਰਵਾਰ ਨੂੰ ਹੋਣ ਵਾਲੇ ਮੈਚ 'ਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਗੇ। ਬੰਗਲਾਦੇਸ਼ ਨੂੰ ਬੁੱਧਵਾਰ ਨੂੰ ਹੋਏ ਮੈਚ 'ਚ ਪਾਕਿਸਤਾਨ ਨੇ 7-0 ਨਾਲ ਹਰਾਇਆ ਸੀ।