ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੇ ਭਾਰਤ ਨੂੰ ਦਿੱਤਾ 229 ਦੌੜਾਂ ਦਾ ਟੀਚਾ

07/23/2017 6:28:10 PM

ਲੰਡਨ— ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।ਇੰਗਲੈਂਡ ਨੇ ਭਾਰਤ ਦੇ ਖਿਲਾਫ ਖੇਡਦੇ ਹੋਏ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 228 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਮੈਚ ਜਿੱਤਣ ਦੇ ਲਈ 229 ਦੌੜਾਂ ਦਾ ਟੀਚਾ ਦਿੱਤਾ ਹੈ।

ਇੰਗਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੀ ਖਿਡਾਰਨ ਲਾਰੇਨ ਵਿਨਫੀਲਡ 24 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋ ਗਈ। ਉਨ੍ਹਾਂ ਨੂੰ ਰਾਜੇਸ਼ਵਰੀ ਗਾਇਕਵਾੜ ਨੇ ਆਊਟ ਕੀਤਾ। ਲਾਰੇਨ 4 ਚੌਕਿਆਂ ਦੀ ਮਦਦ ਨਾਲ 35 ਗੇਂਦਾਂ 'ਚ 24 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੀ ਖਿਡਾਰਨ ਟੈਮੀ ਬਿਊਮੋਂਟ 23 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਈ। ਉਸ ਨੇ 37 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ। ਟੈਮੀ ਬਿਊਮੋਂਟ ਪੂਨਮ ਯਾਦਵ ਦੀ ਗੇਂਦ 'ਤੇ ਝੂਲਨ ਗੋਸਵਾਮੀ ਨੂੰ ਕੈਚ ਦੇ ਬੈਠੀ। ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਕੁਝ ਕਮਾਲ ਨਾ ਕਰ ਸਕੀ ਅਤੇ 1 ਦੌੜ ਦੇ ਨਿੱਜੀ ਸਕੋਰ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਈ। ਉਸ ਨੂੰ ਪੂਨਮ ਯਾਦਵ ਨੇ ਆਊਟ ਕੀਤਾ। ਇੰਗਲੈਂਡ ਦੀ ਸਾਰਾ ਟੇਲਰ 62 ਗੇਂਦਾਂ 'ਤੇ 45 ਦੌੜਾਂ ਬਣਾ ਕੇ ਆਊਟ ਹੋਈ। ਉਹ ਝੂਲਨ ਗੋਸਵਾਮੀ ਦੀ ਗੇਂਦ 'ਤੇ ਸੁਸ਼ਮਾ ਵਰਮਾ ਨੂੰ ਕੈਚ ਦੇ ਬੈਠੀ। ਇਸ ਤੋਂ ਬਾਅਦ ਫਰੈਨ ਵਿਲਸਨ 0 ਦੇ ਸਕੋਰ 'ਤੇ ਆਊਟ ਹੋ ਗਈ। ਉਸ ਨੂੰ ਝੂਲਨ ਗੋਸਵਾਮੀ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਇੰਗਲੈਂਡ ਦਾ ਛੇਵਾਂ ਵਿਕਟ ਨਤਾਲੀ ਸ਼ਿਵਰ ਦੇ ਰੂਪ 'ਚ ਡਿੱਗਾ। ਨਤਾਲੀ ਨੇ 68 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਪਰ ਉਸ ਨੂੰ ਝੂਲਨ ਗੋਸਵਾਮੀ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਕੈਥਰੀਨ ਬਰੰਟ ਨੇ 42 ਗੇਂਦਾਂ 'ਚ 34 ਦੌੜਾਂ ਦੀ ਪਾਰੀ ਖੇਡੀ। ਪਰ ਉਹ 34 ਦੌੜਾਂ ਦੇ ਸਕੋਰ 'ਤੇ ਰਨ ਆਊਟ ਹੋ ਗਈ। ਉਸ ਨੂੰ ਦੀਪਤੀ ਸ਼ਰਮਾ ਨੇ ਆਊਟ ਕੀਤਾ।

 


Related News