ਭਾਰਤ ਅੰਡਰ-16 ਨੇ ਫਿਲਸਤੀਨ ਨੂੰ 3-0 ਨਾਲ ਹਰਾਇਆ

09/23/2017 3:20:35 AM

ਕਾਠਮੰਡੂ— ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਨੇ ਬੁੱਧਵਾਰ ਇਥੇ  ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ-2018 ਕੁਆਲੀਫਾਇਰ ਮੁਕਾਬਲੇ ਵਿਚ ਫਿਲਸਤੀਨ ਨੂੰ ਇਕਤਰਫਾ ਅੰਦਾਜ਼ 'ਚ 3-0 ਨਾਲ ਹਰਾ ਦਿੱਤਾ। ਜੂਨੀਅਰ ਭਾਰਤੀ ਫੁੱਟਬਾਲ ਟੀਮ ਨੇ ਮੈਚ ਦੇ ਦੂਜੇ ਹਾਫ ਵਿਚ ਤਾਬੜਤੋੜ ਤਿੰਨ ਗੋਲ  ਕਰ ਕੇ ਮੁਕਾਬਲਾ ਜਿੱਤਿਆ। ਟੀਮ ਲਈ ਗਿਵਸਨ ਨੇ ਫ੍ਰੀ ਕਿੱਕ 'ਤੇ 51ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 72ਵੇਂ ਮਿੰਟ ਵਿਚ ਬੇਕੀ ਨੇ ਦੂਜਾ ਗੋਲ ਕੀਤਾ। 7 ਮਿੰਟ ਬਾਅਦ ਹੀ ਕਪਤਾਨ ਵਿਕਰਮ ਨੇ ਤੀਜਾ ਗੋਲ ਕਰਦੇ ਹੋਏ 3-0 ਨਾਲ ਜਿੱਤ ਤੈਅ ਕਰ ਦਿੱਤੀ। ਭਾਰਤੀ ਟੀਮ 22 ਸਤੰਬਰ ਨੂੰ ਆਪਣੇ ਅਗਲੇ ਮੈਚ ਵਿਚ ਮੇਜ਼ਬਾਨ ਨੇਪਾਲ ਨਾਲ ਖੇਡੇਗੀ।


Related News