ਭਾਰਤ 7 ਸੋਨ ਸਮੇਤ 21 ਤਮਗੇ ਜਿੱਤ ਕੇ ਚੋਟੀ ''ਤੇ ਰਿਹਾ

Friday, October 13, 2017 4:15 AM
ਭਾਰਤ 7 ਸੋਨ ਸਮੇਤ 21 ਤਮਗੇ ਜਿੱਤ ਕੇ ਚੋਟੀ ''ਤੇ ਰਿਹਾ

ਨਵੀਂ ਦਿੱਲੀ— ਮੇਜ਼ਬਾਨ ਭਾਰਤ ਨੇ ਇੱਥੇ ਆਈ. ਜੀ. ਸਪੋਰਟਸ ਕੰਪਲੈਕਸ ਸਥਿਤ ਇੰਡੋਰ ਸਾਈਕਲਿੰਗ ਵੇਲੋਡ੍ਰੋਮ ਵਿਚ ਟ੍ਰੈਕ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਸੋਨ, 9 ਚਾਂਦੀ ਤੇ 5 ਕਾਂਸੀ ਸਮੇਤ 21 ਤਮਗੇ ਜਿੱਤ ਕੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। 
ਭਾਰਤ ਨੇ ਚੈਂਪੀਅਨਸ਼ਿਪ ਦੇ ਆਖਰੀ ਦਿਨ ਦੋ ਚਾਂਦੀ ਤੇ ਦੋ ਕਾਂਸੀ ਸਮੇਤ ਚਾਰ ਤਮਗੇ ਜਿੱਤੇ। ਭਾਰਤ ਨੇ ਆਪਣੀ ਮੇਜ਼ਬਾਨੀ ਵਿਚ ਹੋਈ ਪਿਛਲੀ ਚੈਂਪੀਅਨਸ਼ਿਪ ਵਿਚ 5 ਸੋਨ, 4 ਚਾਂਦੀ ਤੇ 7 ਕਾਂਸੀ ਸਮੇਤ ਕੁਲ 16 ਤਮਗੇ ਜਿੱਤ ਕੇ ਹਾਂਗਕਾਂਗ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ ਸੀ ਪਰ ਇਸ ਵਾਰ ਉਹ ਚੋਟੀ 'ਤੇ ਪਹੁੰਚ ਗਿਆ ਹੈ।