ਭਾਰਤ ਨੂੰ ਵੀ ਹਰਾਵਾਂਗੇ ਤੇ ਟਰਾਫੀ ਵੀ ਜਿੱਤਾਂਗੇ : ਇੰਜ਼ਮਾਮ

Saturday, May 20, 2017 12:25 AM
ਭਾਰਤ ਨੂੰ ਵੀ ਹਰਾਵਾਂਗੇ ਤੇ ਟਰਾਫੀ ਵੀ ਜਿੱਤਾਂਗੇ : ਇੰਜ਼ਮਾਮ

ਲਾਹੌਰ— ਸਾਬਕਾ ਪਾਕਿਸਤਾਨੀ ਕਪਤਾਨ ਤੇ ਮੌਜੂਦਾ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਆਈ.ਸੀ.ਸੀ. ਚੈਂਪੀਅਨਸ ਟਰਾਫੀ ਤੋਂ ਪਹਿਲਾਂ ਐਲਾਨ ਕੀਤਾ ਹੈ ਕਿ ਉਸ ਦੀ ਟੀਮ ਇਸ ਟੂਰਨਾਮੈਂਟ ਵਿਚ ਨਾ ਸਿਰਫ ਪੁਰਾਣੇ ਵਿਰੋਧੀ ਭਾਰਤ ਨੂੰ ਹਰਾਏਗੀ ਸਗੋਂ ਖਿਤਾਬ ''ਤੇ ਵੀ ਕਬਜ਼ਾ ਕਰੇਗੀ।

1 ਜੂਨ ਤੋਂ ਇੰਗਲੈਂਡ ''ਚ ਹੋਣ ਵਾਲੀ ਆਈ.ਸੀ. ਸੀ. ਚੈਂਪੀਅਨਸ ਟਰਾਫੀ ''ਚ ਭਾਰਤੀ ਟੀਮ ਇਸ ਵਾਰ ਵਿਰਾਟ ਕੋਹਲੀ ਦੀ ਕਪਤਾਨੀ ''ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ ਤੇ ਉਸ ਦੀ ਮੁਹਿੰਮ ਦੀ ਸ਼ੁਰੂਆਤ ਹੀ 4 ਜੂਨ ਨੂੰ ਐਜਬਸਟਨ ਵਿਚ ਪਾਕਿਸਤਾਨ ਵਿਰੁੱਧ ਮੁਕਾਬਲੇ ਨਾਲ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਇਸ ਹਾਈ ਵੋਲਟੇਜ ਮੁਕਾਬਲੇ ਨੂੰ ਲੈ ਕੇ ਹੁਣ ਤੋਂ ਹੀ ਕ੍ਰਿਕਟ ਪ੍ਰੇਮੀਆਂ ਹੀ ਨਹੀਂ ਸਗੋਂ ਸਾਬਕਾ ਖਿਡਾਰੀਆਂ ਵਿਚ ਵੀ ਕਾਫੀ ਉਤਸ਼ਾਹ ਦਾ ਮਾਹੌਲ ਹੈ। ਇਸ ਮੈਚ ਦੀਆਂ ਸਾਰੀਆਂ ਟਿਕਟਾਂ ਵੀ ਵਿਕ ਚੁੱਕੀਆਂ ਹਨ।

ਪਾਕਿਸਤਾਨੀ ਟੀਮ ਦੇ ਮੁੱਖ ਚੋਣਕਾਰ ਇੰਜ਼ਮਾਮ ਨੇ ਹਾਲਾਂਕਿ ਕਿਹਾ ਕਿ ਉਸ ਦੀ ਟੀਮ ਇੰਗਲੈਂਡ ਦੌਰੇ ''ਚ ਸਿਰਫ ਭਾਰਤ ਨੂੰ ਹੀ ਨਹੀਂ ਹਰਾਉਣ ਜਾ ਰਹੀ ਸਗੋਂ ਖਿਤਾਬ ਵੀ ਹਾਸਲ ਕਰੇਗੀ। ਇੰਜ਼ਮਾਮ ਦੀ ਕਪਤਾਨੀ ''ਚ ਪਾਕਿਸਤਾਨੀ ਟੀਮ ਨੇ ਸਾਲ 2004 ''ਚ ਐਜਬਸਟਨ ਵਿਚ ਹੀ ਭਾਰਤ ਨੂੰ ਹਰਾਇਆ ਸੀ ਤੇ ਸਾਬਕਾ ਕ੍ਰਿਕਟਰ ਨੇ ਭਰੋਸਾ ਪ੍ਰਗਟਾਇਆ ਕਿ ਉਸ ਦੀ ਟੀਮ ਇਸ ਪ੍ਰਾਪਤੀ ਨੂੰ ਦੁਬਾਰਾ ਦੁਹਰਾਅ ਸਕਦੀ ਹੈ।

ਪਾਕਿਸਤਾਨੀ ਟੀਮ ਨੇ ਹਾਲ ਹੀ ਵਿਚ ਕੈਰੇਬੀਆਈ ਦੌਰੇ ''ਤੇ ਵੈਸਟ ਇੰਡੀਜ਼ ਨੂੰ 2-1 ਨਾਲ ਹਰਾ ਕੇ ਟੈਸਟ ਸੀਰੀਜ਼ ਜਿੱਤੀ ਹੈ ਤੇ ਇੰਜ਼ਮਾਮ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਇਹ ਜਿੱਤ ਮਨੋਬਲ ਵਧਾਉਣ ਵਾਲੀ ਹੋਵੇਗੀ। ਭਾਰਤ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦਾ ਖਿਤਾਬ ਦੋ ਵਾਰ ਸਾਲ 2002 ਤੇ 2013 ਵਿਚ ਆਪਣੇ ਨਾਂ ਕਰ ਚੁੱਕਾ ਹੈ ਤੇ ਉਹ ਸਾਬਕਾ ਚੈਂਪੀਅਨ ਵੀ ਹੈ, ਜਦਕਿ ਪਾਕਿਸਤਾਨੀ ਟੀਮ ਚੈਂਪੀਅਨਸ ਟਰਾਫੀ ਦੇ ਫਾਈਨਲ ਤਕ ''ਚ ਕਦੇ ਜਗ੍ਹਾ ਨਹੀਂ ਬਣਾ ਸਕੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!