ਭਾਰਤ ਨੇ ਤੋੜਿਆ ਆਸਟਰੇਲੀਆ ਦਾ ਇਹ ਰਿਕਾਰਡ

06/26/2017 9:08:33 PM

ਨਵੀਂ ਦਿੱਲੀ — ਭਾਰਤੀ ਟੀਮ ਨੇ ਇਕ ਰੋਜ਼ਾ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਾਰ ਪਾਰੀਆਂ 'ਚ 300 ਦੌੜਾਂ ਬਣਾਉਣ ਦਾ ਆਸਟਰੇਲੀਆ ਦਾ ਰਿਕਾਰਡ ਤੋੜ ਦਿੱਤਾ ਹੈ। ਭਾਰਤ ਨੇ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਖਿਲਾਫ ਮੀਂਹ ਦੀ ਰੁਕਾਵਟ ਹੋਣ ਕਾਰਨ ਦੂਜੇ ਵਨਡੇ 'ਚ ਐਤਵਾਰ ਨੂੰ 5 ਵਿਕਟਾਂ 'ਤੇ 310 ਦੌੜਾਂ ਦਾ ਸਕੋਰ ਬਣਾ ਕੇ ਇਹ ਵਿਸ਼ਵ ਰਿਕਾਰਡ ਬਣਾ ਦਿੱਤਾ। ਭਾਰਤੀ ਟੀਮ ਨੇ 96ਵੀਂ ਵਾਰ 300 ਦਾ ਸਕੋਰ ਬਣਾਇਆ। ਇਸ ਤੋਂ ਪਹਿਲਾ ਆਸਟਰੇਲੀਆ ਦੇ ਨਾਂ ਇਹ ਰਿਕਾਰਡ ਦਰਜ ਸੀ, ਜਿਸ ਨੇ 95 ਵਾਰ 300 ਦੌੜਾਂ ਬਣਾਈਆਂ ਸਨ। ਭਾਰਤ ਨੇ ਜਿਨ੍ਹਾਂ 96 ਮੈਚਾਂ 'ਚ ਇਹ ਆਂਕੜਾ ਪਾਰ ਕੀਤਾ ਹੈ ਉਸ 'ਚ ਉਸ ਨੂੰ 75 'ਚ ਜਿੱਤ ਅਤੇ 19 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੂੰ ਆਪਣੇ 95 ਮੈਚਾਂ 'ਚ 84 'ਚ ਜਿੱਤ ਅਤੇ 10 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਬਾਕੀ ਦੇਸ਼ਾਂ 'ਚ ਦੱਖਣੀ ਅਫਰੀਕਾ ਨੇ 77, ਪਾਕਿਸਤਾਨ ਨੇ 69 ਅਤੇ ਸ਼੍ਰੀਲੰਕਾ ਨੇ 63 ਵਾਰ 300 ਦੌੜਾਂ ਦਾ ਆਂਕੜਾ ਪਾਰ ਕੀਤਾ ਹੈ।


Related News