ਮਕਾਉ ਖਿਲਾਫ ਮੈਚ ਤੋਂ ਪਹਿਲੇ ਦੋਸਤਾਨਾਂ ਮੁਕਾਬਲੇ ਦੀ ਤਿਆਰੀ ''ਚ ਭਾਰਤ

08/18/2017 2:13:01 PM

ਮੁੰਬਈ— ਏ.ਐਫ.ਸੀ. ਏਸ਼ੀਆਈ ਕੱਪ ਕੁਆਲੀਫਾਇਰ ਮੁਕਾਬਲੇ ਤੋਂ ਪਹਿਲਾਂ ਭਾਰਤੀ ਫੁੱਟਬਾਲ ਟੀਮ ਕੱਲ ਤੋਂ ਇੱਥੇ ਸ਼ੁਰੂ ਹੋ ਰਹੀ 3 ਦੇਸ਼ਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿਚ ਹੇਠਲੀ ਰੈਂਕਿੰਗ ਵਾਲੇ ਮਾਰੀਸ਼ਸ ਨਾਲ ਖੇਡੇਗੀ।
ਫੀਫਾ ਰੈਂਕਿੰਗ ਵਿਚ 97ਵੇਂ ਸਥਾਨ ਉੱਤੇ ਕਾਬਜ ਭਾਰਤ ਸੇਂਟ ਕਿਟਸ ਅਤੇ ਨੇਵਿਸ ਖਿਲਾਫ 25 ਅਗਸਤ ਨੂੰ ਖੇਡੇਗਾ। ਮਾਰੀਸ਼ਸ ਦੀ ਰੈਂਕਿੰਗ 160ਵੀ ਹੈ ਜਦੋਂ ਕਿ ਸੇਂਟ ਕਿਟਸ ਅਤੇ ਨੇਵਿਸ 125ਵੀਂ ਰੈਂਕਿੰਗ ਉੱਤੇ ਹੈ। ਮਜ਼ਬੂਤ ਟੀਮਾਂ ਨਾਲ ਖੇਡ ਕੇ ਭਾਰਤ ਨੂੰ ਮਕਾਉ ਖਿਲਾਫ 5 ਸਤੰਬਰ ਨੂੰ ਹੋਣ ਵਾਲੇ ਮੈਚ ਦੀ ਤਿਆਰੀ ਵਿਚ ਮਦਦ ਮਿਲ ਸਕਦੀ ਸੀ ਪਰ ਇਹ ਟੂਰਨਾਮੈਂਟ ਜਿੱਤ ਕੇ ਵੀ ਟੀਮ ਕੁਝ ਅੰਕ ਬਣਾ ਸਕਦੀ ਹੈ।
ਮਿਆਮਾਂ ਅਤੇ ਕ੍ਰਿਗੀਸਤਾਨ ਨੂੰ ਹਰਾਉਣ ਦੇ ਬਾਅਦ ਭਾਰਤ ਏ.ਐਫ.ਸੀ. ਏਸ਼ੀਆਈ ਕੱਪ ਕਆਲੀਫਾਇੰਗ ਗਰੁੱਪ ਏ ਵਿਚ ਸਿਖਰ ਉੱਤੇ ਹੈ। ਮਕਾਉ ਦੀ ਚੁਣੌਤੀ ਹਾਲਾਂਕਿ ਔਖੀ ਹੋਵੇਗੀ ਅਤੇ ਇਸ ਮੈਚਾਂ ਦੇ ਜਰੀਏ ਕੋਚ ਸਟੀਫਨ ਕੋਂਸਟੇਂਟਾਇਨ ਨੂੰ ਟੀਮ ਦਾ ਆਕਲਨ ਕਰਨ ਦਾ ਮੌਕਾ ਮਿਲੇਗਾ। ਭਾਰਤ ਨੂੰ ਤਜ਼ਰਬੇਕਾਰ ਮਿਡਫੀਲਡਰ ਯੂਜੀਨਸਨ ਲਿੰਗਦੋਹ, ਯੁਵਾ ਜੇਰੀ ਲਾਲਰਿੰਜੁਆਲਾ, ਉਦਾਂਤਾ ਸਿੰਘ ਤੋਂ ਵਧੀਆ ਪ੍ਰਦਰਸ਼ਨ ਦੀਆਂ ਉਮੀਦਾਂ ਹੋਣਗੀਆਂ।


Related News