ਯੂਰਪ ਦੌਰੇ ਦੇ ਪਹਿਲੇ ਮੈਚ ''ਚ ਬੈਲਜੀਅਮ ਤੋਂ ਹਾਰਿਆ ਭਾਰਤ

08/10/2017 6:14:25 PM

ਨਵੀਂ ਦਿੱਲੀ— ਯੁਵਾ ਭਾਰਤੀ ਪੁਰਸ਼ ਹਾਕੀ ਟੀਮ ਪੰਜ ਮੈਚਾਂ ਦੇ ਯੂਰਪੀ ਦੌਰੇ ਦੇ ਪਹਿਲੇ ਮੈਚ 'ਚ ਮੇਜ਼ਬਾਨ ਬੈਲਜੀਅਮ ਤੋਂ ਇਕ ਗੋਲ ਨਾਲ ਹਾਰ ਗਈ। ਦੋਹਾਂ ਟੀਮਾਂ ਵਿਚਾਲੇ ਇਹ ਬਰਾਬਰੀ ਦਾ ਮੁਕਾਬਲਾ ਸੀ ਪਰ ਚੌਥੇ ਅਤੇ ਆਖਰੀ ਕੁਆਰਟਰ ਦੇ ਆਖਰੀ ਮਿੰਟਾਂ 'ਚ ਇਕਾਗਰਤਾ ਟੁੱਟਣ ਦਾ ਖਾਮਿਆਜ਼ਾ ਟੀਮ ਨੂੰ ਭੁਗਤਣਾ ਪਿਆ। 

ਦੋਵੇਂ ਟੀਮਾਂ ਪਹਿਲੇ ਤਿੰਨ ਕੁਆਰਟਰ 'ਚ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤੀ ਟੀਮ ਨੇ ਇਕਮਾਤਰ ਗੋਲ ਚੌਥੇ ਅਤੇ ਆਖਰੀ ਕੁਆਰਟਰ 'ਚ ਗੁਆਇਆ ਜਦਕਿ ਟਾਮ ਬੂਨ ਨੇ 60ਵੇਂ ਮਿੰਟ 'ਚ ਗੇਂਦ ਗੋਲ ਦੇ ਅੰਦਰ ਪਾਈ। ਭਾਰਤ ਨੇ ਦੌਰੇ ਦੇ ਲਈ 6 ਨਵੇਂ ਖਿਡਾਰੀਆਂ ਨੂੰ ਚੁਣਿਆ ਹੈ ਜਦਕਿ ਮਨਪ੍ਰੀਤ ਸਿੰਘ ਨੂੰ ਕਪਤਾਨ ਬਣਇਆ ਗਿਆ ਹੈ। ਵਿਸ਼ਵ ਹਾਕੀ ਲੀਗ ਸੈਮੀਫਾਈਨਲ ਖੇਡਣ ਵਾਲੇ ਕਈ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਯੂਰਪ ਦੌਰੇ 'ਤੇ ਭਾਰਤ ਬੈਲਜੀਅਮ, ਨੀਦਰਲੈਂਡ ਅਤੇ ਆਸਟ੍ਰੀਆ ਨਾਲ ਖੇਡੇਗਾ। ਦੂਜਾ ਮੈਚ ਵੀ ਬੈਲਜੀਅਮ ਨਾਲ ਖੇਡਣਾ ਹੈ।


Related News