ਭਾਰਤ ਨੇ ਜਾਪਾਨ ਨੂੰ 3-2 ਨਾਲ ਹਰਾਇਆ

10/23/2017 2:11:13 AM

ਜੌਹਰ ਬਾਹੂਰ— ਦਿਲਪ੍ਰੀਤ ਸਿੰਘ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ ਨੇ ਆਪਣੀ ਮੁਹਿੰਮ ਦੀ ਜਿੱਤ ਨਾਲ ਸ਼ੁਰੂਆਤ ਕਰਦਿਆਂ 7ਵੇਂ ਸੁਲਤਾਨ ਜੌਹਰ ਕੱਪ ਹਾਕੀ ਟੂਰਨਾਮੈਂਟ ਵਿਚ ਐਤਵਾਰ ਜਾਪਾਨ ਨੂੰ 3-2 ਨਾਲ ਹਰਾ ਦਿੱਤਾ।
ਇਥੇ ਤਮਨ ਦਯਾ ਹਾਕੀ ਸਟੇਡੀਅਮ 'ਚ ਇਸ ਮੁਕਾਬਲੇ ਵਿਚ ਭਾਰਤ ਲਈ ਦਿਲਪ੍ਰੀਤ ਸਿੰਘ ਨੇ 11ਵੇਂ ਤੇ 53ਵੇਂ ਮਿੰਟ ਵਿਚ ਅਤੇ ਸੁਖਜੀਤ ਸਿੰਘ ਨੇ 41ਵੇਂ ਮਿੰਟ 'ਚ ਗੋਲ ਕੀਤੇ। ਜਾਪਾਨ ਲਈ ਕਯੋਹੇਈ ਓਗਾਵਾ ਨੇ 23ਵੇਂ ਤੇ 31ਵੇਂ ਮਿੰਟ 'ਚ ਗੋਲ ਕੀਤੇ। ਭਾਰਤ ਦਾ ਹੁਣ ਅਗਲਾ ਮੁਕਾਬਲਾ ਸੋਮਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।


Related News