ਭਾਰਤ ਕੰਪਾਊਂਡ ਟੀਮ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਫਾਈਨਲ ''ਚ

Saturday, May 20, 2017 2:09 AM
ਭਾਰਤ ਕੰਪਾਊਂਡ ਟੀਮ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਫਾਈਨਲ ''ਚ

ਸ਼ੰਘਾਈ— ਭਾਰਤੀ ਕੰਪਾਊਂਡ ਪੁਰਸ਼ ਤੀਰਅੰਦਾਜ਼ੀ ਟੀਮ ਨੇ ਸ਼ੁੱਕਰਵਾਰ ਇਥੇ ਸੈਸ਼ਨ ਦੇ ਪਹਿਲੇ ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ। ਅਭਿਸ਼ੇਕ ਵਰਮਾ, ਚਿੰਨਾ ਰਾਜੂ ਸ਼੍ਰੀਧਰ ਤੇ ਅਮਨਜੀਤ ਸਿੰਘ ਦੀ ਭਾਰਤੀ ਤਿਕੜੀ ਨੇ ਨੇੜਲੇ ਸੈਮੀਫਾਈਨਲ ਵਿਚ ਰੀਓ ਵਿਲਡੇ, ਸਟੀਵ ਐਂਡਰਸਨ ਤੇ ਬ੍ਰੇਡਨ ਗੇਲੇਨਥਿਏਨ ਦੀ ਅਮਰੀਕੀ ਟੀਮ ਨੂੰ 232-230 ਨਾਲ ਹਰਾਇਆ।

ਵਰਮਾ ਨੇ ਇਸ ਤੋਂ ਬਾਅਦ ਜਯੋਤੀ ਸੁਰੇਖਾ ਵੇਨਾਮ ਨਾਲ ਮਿਲ ਕੇ ਮਿਕਸਡ ਪੇਅਰ ਪ੍ਰਤੀਯੋਗਿਤਾ ਦੇ ਕਾਂਸੀ ਤਮਗਾ ਪਲੇਆਫ ਵਿਚ ਵੀ ਜਗ੍ਹਾ ਬਣਾਈ। ਹਾਲਾਂਕਿ ਓਲੰਪੀਅਨ ਅਤਨੂ ਦਾਸ ਤੇ ਦੀਪਿਕਾ ਕੁਮਾਰੀ ਸਮੇਤ ਭਾਰਤ ਦੇ ਰਿਕਾਰਡ ਤੀਰਅੰਦਾਜ਼ਾਂ ਨੇ ਨਿਰਾਸ਼ ਕੀਤਾ, ਜਿਹੜੇ ਆਪਣੀਆਂ ਪ੍ਰਤੀਯੋਗਿਤਾਵਾਂ ਤੋਂ ਜਲਦੀ ਹੀ ਬਾਹਰ ਹੋ ਗਏ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!